ਆਪ ਨੇਤਾ ਅਸ਼ੋਕ ਕਟਾਰੀਆ ਨੇ ਗ੍ਰਾਮ ਪੰਚਾਇਤ ਰੈਲ ਨੂੰ ਵਿਕਾਸ ਕਾਰਜਾਂ ਲਈ ਚੈੱਕ ਸੌਂਪਿਆ


ਨਵਾਂਸ਼ਹਿਰ /ਕਾਠਗੜ੍ਹ, 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ)

ਵਿਧਾਨ ਸਭਾ ਹਲਕਾ ਬਲਾਚੌਰ ਦੇ ਤਿੰਨ ਪੰਚਾਇਤਾਂ ਵਾਲੇ ਪਿੰਡ ਰੈਲ ਦੀ ਗ੍ਰਾਮ ਪੰਚਾਇਤ ਨੂੰ ਆਪ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 3.50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਦਾ ਵਿਕਾਸ ਕਰਨਾ ਸਾਡਾ ਫਰਜ਼ ਹੈ। ਭਗਵੰਤ ਮਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਖ਼ੁਦ ਹਰ ਪਿੰਡ ਤੱਕ ਲਗਾਤਾਰ ਪਹੁੰਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿੰਡ ਦੀ ਕੋਈ ਵੀ ਸਮੱਸਿਆ ਸਾਨੂੰ ਦੱਸੀ ਜਾਵੇ, ਅਸੀਂ ਪਹਿਲ ਦੇ ਆਧਾਰ ਤੇ ਉਸਦਾ ਹੱਲ ਕਰਾਂਗੇ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਰੋਸਾ ਦੁਆਇਆ ਕਿ ਪਿੰਡ ਵਿੱਚ ਨਵਾਂ ਟਿਊਬਵੈੱਲ ਲੱਗਣ ਲਈ ਉਹ ਪਹਿਲ ਦੇ ਆਧਾਰ ਤੇ ਕੰਮ ਕਰਵਾਉਣਗੇ । ਉਨ੍ਹਾਂ ਗ੍ਰਾਮ ਪੰਚਾਇਤ ਨੂੰ ਕਿਹਾ ਕਿ ਸਾਨੂੰ ਆ ਕੇ ਮਿਲੋ, ਅਸੀਂ ਹਰ ਹਾਲ ਵਿੱਚ ਇਸਦਾ ਕੰਮ ਕਰਵਾ ਕੇ ਪਿੰਡ ਵਾਸੀਆਂ ਲਈ ਨਵਾਂ ਟਿਊਬਵੈੱਲ ਦੇਵਾਂਗੇ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕਾਂ ਦੁਆਰਾ ਚੁਣੀਆਂ ਹੋਈਆਂ ਗ੍ਰਾਮ ਪੰਚਾਇਤਾਂ ਸਾਡੇ ਨਾਲ ਰਾਬਤਾ ਕਾਇਮ ਕਰਨ ਅਤੇ ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਸਾਡੀ ਸਰਕਾਰ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ ਵਪਾਰ ਮੰਡਲ ਬਲਾਚੌਰ ਦੇ ਪ੍ਰਧਾਨ ਅਤੇ ਸਰਪੰਚ ਜਸਵੀਰ ਸਿੰਘ ਘੁੰਮਣ, ਸੁਭਾਸ਼ ਭਾਟੀਆ,ਆਪ ਬਲਾਕ ਯੂਥ ਪ੍ਰਧਾਨ ਲਾਲੀ ਰੈਲ ਮਾਜਰਾ, ਰਿਸ਼ੀ ਭਨੋਟ, ਸਰਪੰਚ ਅਨੀਤਾ, ਸਮਾਜ ਸੇਵੀ ਸੱਤਪਾਲ ਸੰਧੂ, ਰਾਣਾ ਸੱਤਪਾਲ,ਪੰਚ ਦਲੀਪ ਘਈ,ਪੰਚ ਬਹਾਦਰ ਖਾਨ, ਮਹਿਲਾ ਆਗੂ ਨਿਸ਼ਾ ਸ਼ਰਮਾ ਅਤੇ ਪਿੰਡ ਵਾਸੀ ਮੌਜੂਦ ਸਨ।


Leave a Reply

Your email address will not be published. Required fields are marked *