ਐਡਵੋਕੇਟ ਜਤਿੰਦਰ ਅਗਨੀਹੋਤਰੀ ਬਲਾਚੌਰ ਬਾਰ ਐਸੋਸੀਏਸ਼ਨ ਦੇ ਨਵੇਂ ਜਨਰਲ ਸੈਕਟਰੀ ਨਿਯੁਕਤ


ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ):

ਬਲਾਚੌਰ ਵਿਖੇ ਹੋਈਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਸੀਨੀਅਰ ਐਡਵੋਕੇਟ ਜਤਿੰਦਰ ਅਗਨੀਹੋਤਰੀ ਨੂੰ ਸਰਬਸੰਮਤੀ ਨਾਲ ਬਾਰ ਐਸੋਸੀਏਸ਼ਨ ਬਲਾਚੌਰ ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਨਿਯੁਕਤੀ ‘ਤੇ ਬਲਾਚੌਰ ਦੇ ਸਮੂਹ ਵਕੀਲ ਭਾਈਚਾਰੇ ਅਤੇ ਸੀਨੀਅਰ ਐਡਵੋਕੇਟ ਅਵਤਾਰ ਸਿੰਘ ਮਾਨ ਬਲਾਚੌਰ (ਪੰਜਾਬ ਹਰਿਆਣਾ ਹਾਈਕੋਰਟ) ਦੀ ਸੀਨੀਅਰ ਟੀਮ ਵੱਲੋਂ ਉਨ੍ਹਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ ਹਨ।

ਇਸ ਮੌਕੇ ਵਕੀਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਸਮੂਹ ਭਾਈਚਾਰੇ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਐਡਵੋਕੇਟ ਜਤਿੰਦਰ ਅਗਨੀਹੋਤਰੀ ਆਪਣੀ ਕਾਬਲੀਅਤ, ਯੋਗਤਾ, ਇਮਾਨਦਾਰੀ ਅਤੇ ਪੂਰੇ ਸਮਰਪਣ ਨਾਲ ਬਾਰ ਐਸੋਸੀਏਸ਼ਨ ਦੀ ਸੇਵਾ ਨੂੰ ਹੋਰ ਵੀ ਮਜ਼ਬੂਤ ਕਰਨਗੇ। ਸਭ ਨੇ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ ਹੈ।


Leave a Reply

Your email address will not be published. Required fields are marked *