ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ)
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਜਿਲ੍ਹਾਂ ਪਰਿਸ਼ਦ ਮੈਂਬਰ ਵਿੱਕੀ ਚੋਧਰੀ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਬਜਟ ਮੁੰਗੇਰੀ ਲਾਲ ਦੇ ਸੁਪਨਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ। ਸਰਕਾਰ ਨੇ ਕਿਸਾਨਾਂ ਲਈ ਇਸ ਬਜਟ ‘ਚ ਕੁਝ ਖ਼ਾਸ ਕੀਤਾ ਹੈ ਤੇ ਨਾ ਹੀ ਸਰਕਾਰ ਔਰਤਾਂ ਨਾਲ ਕੀਤਾ ਆਪਣਾ ਵਾਅਦਾ ਹੀ ਪੂਰਾ ਕਰ ਸਕੀ। ਉਨ੍ਹਾਂ ਕਿਹਾ ਕਿ ਅੰਕੜਿਆਂ ਜ਼ਰੀਏ ਸਿਰਫ਼ ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਅਸਲ ‘ਚ ਕੋਈ ਬਜੂਦ ਹੀ ਨਹੀਂ।