ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ)
ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ‘ਚ ਸਰਕਾਰ ਨੇ ਵਪਾਰੀਆਂ ਲਈ ਕੁਝ ਵੀ ਨਹੀਂ ਦਿੱਤਾ। ਜਦੋਂ ਕਿ ਵਪਾਰੀ ਵਰਗ ਸਭ ਤੋਂ ਵੱਧ ਟੈਕਸ ਅਤੇ ਜੀ. ਐਸ. ਟੀ ਦਿੰਦੇ ਹਨ। ਪਰ ਇਸ ਬਜਟ ਨਾਲ ਵਪਾਰੀਆਂ ਨਾਲ ਬਹੁਤ ਹੀ ਵੱਡਾ ਧੋਖਾ ਕੀਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਾ ਹੋਏ ਉੱਘੇ ਵਪਾਰੀ ਗੁਰਪ੍ਰੀਤ ਗੁੱਜਰ ਰੈਲਮਾਜਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਡੇ ਸ਼ਹਿਰਾਂ ਦੀਆਂ ਸੜਕਾਂ ਲਈ ਵੱਡਾ ਬਜਟ ਰੱਖਿਆ ਗਿਆ ਹੈ। ਪਰ ਕਿ ਛੋਟੇ ਸ਼ਹਿਰਾਂ ਅਤੇ ਕਸਬਿਆਂ ਨੂੰ ਅੱਖੋਂ ਪਰੋਖੇ ਕਰਕੇ ਸ਼ਰੇਆਮ ਧੋਖਾ ਕੀਤਾ ਗਿਆ। ਇਸ ਕਰਕੇ ਇਹ ਬਜਟ ਸਿਰਫ ਆਮ ਲੋਕਾਂ ਲਈ ਠੱਗੇ ਜਾਣ ਵਾਲਾ ਬਜਟ ਹੈ।