ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ)
ਉੱਘੇ ਸਮਾਜ ਸੇਵੀ ਅਤੇ ਕਿਸਾਨੀ ਦੇ ਕਿਤੇ ਨਾਲ ਜੁੜੇ ਸੁਰਜੀਤ ਸਿੰਘ ਦੁਭਾਲੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਲਈ ਪੰਜਾਬ ਸਰਕਾਰ ਦਾ ਬਜਟ ਬਹੁਤ ਨਿਰਾਸ਼ਾਜਨਕ ਹੈ ਇਹ ਟੋਟਲ ਬਜਟ ਦਾ ਮਹਿਜ਼ ਲਗਪਗ 6 ਫੀਸਦੀ ਹੀ ਹੈ ਕਿਸਾਨਾਂ ਸਿਰ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਇਸ ਕਰਜ਼ੇ ਦਾ ਭਾਰ ਘਟਾਉਣ ਅਤੇ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਵਲੋਂ ਕੁਝ ਨਹੀਂ ਕੀਤਾ ਗਿਆ।ਪਿਛਲੇ ਲੰਮੇ ਸਮੇਂ ਸੰਯੁਕਤ ਕਿਸਾਨ ਮੋਰਚੇ ਵਲੋਂ 6 ਫ਼ਸਲਾਂ ‘ਤੇ ਮੰਗੀ ਗਈ ਐਮ. ਐਸ. ਪੀ ‘ਤੇ ਬਜਟ ਦੌਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਿਰਫ ਨਿਰਾਸ਼ਾ ਹੀ ਦਿੱਤੀ ਹੈ । ਫ਼ਸਲੀ ਵਿਭਿੰਨਤਾ ਲਈ ਕੋਈ ਵੱਖਰਾ ਬਜਟ ਨਹੀਂ ਰੱਖਿਆ ਗਿਆ। ਵਨ ਟਾਈਮ ਸੈਟਲਮੈਂਟ ਤਹਿਤ ਕੋਆਪ੍ਰੇਟਿਵ ਅਦਾਰਿਆਂ ਦੇ ਕਰਜ਼ੇ ਮੁਆਫ ਕਰਨ ‘ਤੇ ਵੀ ਵਿੱਤ ਮੰਤਰੀ ਚੁੱਪ ਹੈ ਕੁੱਲ ਮਿਲਾ ਕੇ ਇਹ ਬਜਟ ਨੇ ਕਿਸਾਨੀ ਨੂੰ ਨਿਰਾਸ਼ ਕਰਨ ਵਾਲਾ ਬਜਟ ਹੈ ।