ਸੰਵਤਸਰੀ ਤਿਉਹਾਰ ਮੌਕੇ 15 ਸਤੰਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ‘ਚ ਮੀਟ ਅਤੇ ਆਂਡੇ ਦੀਆਂ ਦੁਕਾਨਾਂ/ਸਲਾਟਰ ਹਾਊਸ ਬੰਦ ਰਹਿਣਗੇ: ਜ਼ਿਲ੍ਹਾ ਮੈਜਿਸਟਰੇਟ


ਨਵਾਂਸ਼ਹਿਰ, (ਜਤਿੰਦਰਪਾਲ ਸਿੰਘ ਕਲੇਰ ) 

ਜ਼ਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਸਤੰਬਰ 2026 (ਦਿਨ ਮੰਗਲਵਾਰ) ਨੂੰ ਸੰਵਤਸਰੀ ਤਿਉਹਾਰ ਦੇ ਮੌਕੇ ਪੂਰੇ ਜ਼ਿਲ੍ਹੇ ਵਿੱਚ ਮੀਟ, ਆਂਡੇ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਹੁਕਮ ਐਸ.ਐਸ. ਜੈਨ ਸਭਾ (ਰਜਿ.), ਨਵਾਂਸ਼ਹਿਰ ਦੀ ਬੇਨਤੀ ‘ਤੇ ਜਾਰੀ ਕੀਤੇ ਗਏ ਹਨ। ਜੈਨ ਧਰਮ ਦੇ ਇਸ ਪਵਿੱਤਰ ਦਿਹਾੜੇ ਨੂੰ ‘ਅਹਿੰਸਾ ਦਿਵਸ’  ਅਤੇ ਸ਼ਰਧਾ ਵਜੋਂ ਮਨਾਉਣ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਇਹ ਪਾਬੰਦੀ ਲਗਾਈ ਗਈ ਹੈ।


Leave a Reply

Your email address will not be published. Required fields are marked *