ਪਿੰਡ ਬਾਗੋਵਾਲ ਵਿਖੇ ਧੂਮ-ਧੜਾਕੇ ਨਾਲ ਸਜਿਆ ਉੱਚ ਕੋਟੀ ਦਾ ਸਾਲਾਨਾ ਛਿੰਝ ਮੇਲਾ; ਬ੍ਰਿਗੇਡੀਅਰ ਰਾਜ ਕੁਮਾਰ ਨੇ ਪ੍ਰਬੰਧਕਾਂ ਅਤੇ ਨੌਜਵਾਨਾਂ ਦੀ ਕੀਤੀ ਭਰਪੂਰ ਸ਼ਲਾਘਾ


ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ):

ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਤਹਿਤ ਪਿੰਡ ਬਾਗੋਵਾਲ ਵਿਖੇ ਇੱਕ ਬਹੁਤ ਹੀ ਉੱਚ ਕੋਟੀ ਦਾ ਸਾਲਾਨਾ ਛਿੰਝ ਮੇਲਾ ਬੇਹੱਦ ਉਤਸ਼ਾਹ ਅਤੇ ਧੂਮ-ਧੜਾਕੇ ਨਾਲ ਆਯੋਜਿਤ ਕੀਤਾ ਗਿਆ। ਇਸ ਸ਼ਾਨਦਾਰ ਮੇਲੇ ਵਿੱਚ ਇਲਾਕੇ ਭਰ ਤੋਂ ਪਹੁੰਚੇ ਖੇਡ ਪ੍ਰੇਮੀਆਂ ਅਤੇ ਨਾਮਵਰ ਸ਼ਖ਼ਸੀਅਤਾਂ ਨੇ ਭਰਵੀਂ ਹਾਜ਼ਰੀ ਲਗਵਾਈ।

ਮੇਲੇ ਦੌਰਾਨ ਉਸ ਸਮੇਂ ਮਾਹੌਲ ਬਹੁਤ ਖ਼ੁਸ਼ਨੁਮਾ ਹੋ ਗਿਆ ਜਦੋਂ ਬੁਲੰਦਸ਼ਹਿਰ ਦੇ ਰਹਿਣ ਵਾਲੇ ਉੱਘੇ ਕਾਰੋਬਾਰੀ ਅਤੇ ਮੈਂਬਰ ਪਾਰਲੀਮੈਂਟ ਸੁਰਿੰਦਰ ਨਾਗਰ ਨਾਲ ਕਈ ਸਾਲਾਂ ਬਾਅਦ ਯਾਦਗਾਰੀ ਮੁਲਾਕਾਤ ਹੋਈ, ਜਿਸ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਇਸ ਮੌਕੇ ਮੇਲੇ ਦੇ ਸੁਚਾਰੂ ਅਤੇ ਸ਼ਾਨਦਾਰ ਪ੍ਰਬੰਧਾਂ ਲਈ ਪਿੰਡ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਨੂੰ ਖਾਸ ਤੌਰ ‘ਤੇ ਵਧਾਈ ਦਿੱਤੀ ਗਈ।

ਇਸ ਮੌਕੇ ਬ੍ਰਿਗੇਡੀਅਰ ਰਾਜ ਕੁਮਾਰ ਨੇ ਰਵੀ ਇੰਦਰ ਸਿੰਘ ਬਾਗੋਵਾਲ ਨੂੰ ਮੁਬਾਰਕਬਾਦ ਦਿੰਦਿਆਂ ਤਾਰੀਫ਼ ਕੀਤੀ ਕਿ ਇਸ ਨੌਜਵਾਨ ਦਾ ਇਹ ਬਹੁਤ ਵੱਡਾ ਉਪਰਾਲਾ ਹੈ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧਦਾ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਸੁਨੇਹਾ ਜਾਂਦਾ ਹੈ।


Leave a Reply

Your email address will not be published. Required fields are marked *