ਕਸੌਲੀ ਵਿੱਖੇ ਵਿਸ਼ਾਲ ਨਗਰ ਕੀਰਤਨ 12 ਨੂੰ


ਤਿਆਰੀਆਂ ਮੁਕੰਮਲ  ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾਂ 10 ਨੂੰ

ਨਵਾਂਸ਼ਹਿਰ /ਕਸੌਲੀ , (ਜਤਿੰਦਰਪਾਲ ਸਿੰਘ ਕਲੇਰ )

ਕਸੌਲੀ ਜਿਲਾ ਸੋਲਨ (ਹਿਮਾਚਲ ਪ੍ਰਦੇਸ਼ ) ਵਿੱਖੇ 1878 ਨੂੰ ਸਥਾਪਿਤ ਕੀਤੇ ਗਏ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆੜਤ ਬਜਾਰ  ਵਿੱਖੇ 148 ਵਾਂ ਸਲਾਨਾਂ ਗੁਰਮਿਤ ਸਮਾਗਮ/ਦੀਵਾਨ ਅਤੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਮੁਕਮਮਲ ਕਰ ਲਈਆਂ ਗਈਆ ਹਨ।ਪ੍ਰਧਾਨ ਸ. ਮਨਜੀਤ ਸਿੰਘ ਅਤੇ ਸੈਕਟਰੀ ਗੁਰਚਰਨ ਸਿੰਘ  ਨੇ ਦੱਸਿਆ ਕਿ 9 ਸਤੰਬਰ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਚਲੇਗੀ ਅਤੇ 10 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾਂ ਕੀਤੀ ਜਾਵੇਗੀ ਅਤੇ 12 ਸਤੰਬਰ ਨੂੰ ਸਵੇਰੇ 9 ਵੱਜੇ ਭੋਗ ਪਾਏ ਜਾਣਗੇ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਸ਼ਾਮ 4 ਵੱਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਵਿੱਚ ਵਿੱਚ ਗੁਰਦੁਆਰਾ ਸਿੰਘ ਸਭਾ ਆੜਤ ਬਜਾਰ ਦੇ ਹਜੂਰੀ ਕੀਰਤਨੀਏ ਭਾਈ ਗੁਰਦਰਸ਼ਨ ਸਿੰਘ ਅਤੇ ਪੰਥ ਪ੍ਰਸਿੱਧ ਢਾਡੀ ਭਾਈ ਗੁਰਪਾਲ ਸਿੰਘ ਅਨਮੋਲ ਬੱਦੀ (ਸੋਲਨ) ਦਾ ਜੱਥਾ ਹਾਜਰੀ ਭਰਨਗੇ ਅਤੇ 13 ਸਤ ੰਬਰ ਨੂੰ ਸਾਰਾ ਦਿਨ ਦੀਵਾਨ ਸਜਾਏ ਜਾਣਗੇ ਅਤੇ ਗੁਰੂ ਦਾ ਅਤੁਟ ਲੰਗਰ ਵਰਤਾਇਆ ਜਾਵੇਗਾ। ਹਜੂਰੀ ਰਾਗੀ ਭਾਈ ਗੁਰਦਰਸ਼ਨ ਸਿੰਘ ਅਤੇ ਦੀਦਾਰ ਸਿੰਘ ਬਲਾਚੌਰੀਆ ਨੇ ਦੱਸਿਆ ਕਿ ਗੁਰਮਿਤ ਸਮਾਗਮ ਤੇ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਵਿਦੇਸ਼ਾਂ ਤੋਂ ਸੰਗਤਾਂ ਕਸੌਲੀ ਪਹੁੰਚਣੀਆਂ ਅਰੰਭ ਹੋ ਗਈਆਂ ਹਨ ਅਤੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਮੌਹਾਲੀ, ਕਾਲਕਾ, ਪੰਜੋਰ ਦੀਆਂ ਸੰਗਤਾਂ  ਭਾਰੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ। 

 ਕੈਪਸ਼ਨ-ਭਾਈ ਗੁਰਦਰਸ਼ਨ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਆੜਤ ਬਜਾਰ ਕਸੌਲੀ (ਸੋਲਨ) ਅਤੇ ਢਾਡੀ ਗੁਰਪਾਲ ਸਿੰਘ ਅਨਮੋਲ ਬੱਦੀ ਵਾਲੇ


Leave a Reply

Your email address will not be published. Required fields are marked *