‘ਖੇਡਾਂ ਵਤਨ ਪੰਜਾਬ ਦੀਆਂ 2026-27’ ਸੀਜ਼ਨ-4: ਬਲਾਕ ਪੱਧਰੀ ਖੇਡਾਂ ਦਾ ਨਵਾਂਸ਼ਹਿਰ ਵਿਖੇ ਸ਼ਾਨਦਾਰ ਉਦਘਾਟਨ


ਨਵਾਂਸ਼ਹਿਰ, (ਜਤਿੰਦਰਪਾਲ ਸਿੰਘ ਕਲੇਰ ) 

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਸੀਜ਼ਨ-4 ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ  ਸ੍ਰੀ ਰਮਨਦੀਪ ਸਿੰਘ ਪੀ.ਸੀ.ਐਸ (ਜੀ.ਏ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਵੰਦਨਾ ਚੌਹਾਨ ਨੇ ਦੱਸਿਆ ਕਿ ਉਦਘਾਟਨੀ ਸਮਾਰੋਹ ਮੌਕੇ ਜਸਪ੍ਰੀਤ ਸਿੰਘ ਰੋਬੀ ਕੰਗ (ਇੰਚਾਰਜ, ਆਮ ਆਦਮੀ ਪਾਰਟੀ, ਹਲਕਾ ਨਵਾਂਸ਼ਹਿਰ),  ਸਤਨਾਮ ਸਿੰਘ ਜਲਵਾਹਾ (ਚੇਅਰਮੈਨ, ਇੰਪਰੂਵਮੈਂਟ ਟਰੱਸਟ, ਨਵਾਂਸ਼ਹਿਰ), ਕੁਲਜੀਤ ਸਿੰਘ ਸਰਹਾਲ (ਹਲਕਾ ਇੰਚਾਰਜ, ਬੰਗਾ),  ਸੰਜੀਵ ਚੇਚੀ (ਚੇਅਰਮੈਨ, ਪਲੈਨਿੰਗ ਬੋਰਡ),  ਪੰਕਜ ਸ਼ਰਮਾ (ਡੀ.ਐਸ.ਪੀ. ਤੇ ਸਿਲਵਰ ਮੈਡਲਿਸਟ ਏਸ਼ੀਅਨ ਗੇਮਜ਼ ਜੂਡੋ),  ਜਰਨੈਲ ਸਿੰਘ ਪੱਲੀ ਝਿੱਕੀ (ਵਾਈਸ ਪ੍ਰਧਾਨ, ਪੰਜਾਬ ਫੁੱਟਬਾਲ ਐਸੋਸੀਏਸ਼ਨ) ਅਤੇ  ਜੁਗਿੰਦਰ ਸਿੰਘ ਕਲਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਸਮਾਰੋਹ ਦੌਰਾਨ ਸਾਰੇ ਮਹਿਮਾਨਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਕੁਸ਼ਤੀ ਸੈਂਟਰ ਬਾਹੜੋਵਾਲ, ਸ.ਸ.ਸ. ਸਕੂਲ ਗੜ੍ਹੇ ਢਾਹਾਂ ਅਤੇ ਰਿਆਤ ਪਬਲਿਕ ਸਕੂਲ ਰੈਲ ਮਾਜਰਾ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਸ੍ਰੀਮਤੀ ਚੌਹਾਨ ਨੇ ਅੱਗੇ ਦੱਸਿਆ ਕਿ ਬਲਾਕ ਨਵਾਂਸ਼ਹਿਰ ਦੀਆਂ ਇਹ ਖੇਡਾਂ ਮਿਤੀ 07 ਤੋਂ 09 ਸਤੰਬਰ 2026 ਤੱਕ ਚੱਲਣਗੀਆਂ। ਜਿਸ ਵਿੱਚ ਐਥਲੈਟਿਕਸ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈ.ਟੀ.ਆਈ. ਗਰਾਊਂਡ, ਨਵਾਂਸ਼ਹਿਰ ਵਿਖੇ ਅਤੇ ਖੋ-ਖੋ, ਫੁੱਟਬਾਲ ਦੇ ਮੁਕਾਬਲੇ ਜੇ.ਐਸ.ਐਫ.ਐਚ. ਖਾਲਸਾ ਸਕੂਲ, ਨਵਾਂਸ਼ਹਿਰ ਵਿਖੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਲਗਭਗ 4000 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਮੌਕੇ ਸ੍ਰੀ ਮਲਕੀਤ ਸਿੰਘ, ਅਨਾਮਿਕਾ, ਮਨਜਿੰਦਰ ਸਿੰਘ, ਰਾਧਾ ਦੇਵੀ (ਸਾਰੇ ਐਥਲੈਟਿਕਸ ਕੋਚ), ਨਵੀਨ ਕੁਮਾਰ, ਮਨਪ੍ਰੀਤ ਸਿੰਘ (ਵਾਲੀਬਾਲ ਕੋਚ), ਗੁਰਪ੍ਰੀਤ ਸਿੰਘ ਨੰਗਲ ਜੱਟਾਂ (ਫੁੱਟਬਾਲ ਕੋਚ), ਕੁਲਜੀਤ ਸਿੰਘ (ਹਾਕੀ ਕੋਚ), ਰਮਨਦੀਪ ਸਿੰਘ (ਬੈਡਮਿੰਟਨ ਕੋਚ) ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਬੱਚੇ ਹਾਜ਼ਰ ਸਨ।


Leave a Reply

Your email address will not be published. Required fields are marked *