ਇਲਾਕੇ ਭਰ ਤੋਂ ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ, ਪਹਿਲਵਾਨਾਂ ਨੇ ਦਿਖਾਏ ਜ਼ਬਰਦਸਤ ਦਾਅ-ਪੇਚ; ਜੇਤੂ ਪਹਿਲਵਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਬਲਾਚੌਰ , (ਜਤਿੰਦਰ ਪਾਲ ਸਿੰਘ ਕਲੇਰ) :
ਗੁੱਗਾ ਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਪਿੰਡ ਸੰਡਰੇਵਾਲ ਵਿਖੇ ਨੌਜਵਾਨਾਂ ਅਤੇ ਗ੍ਰਾਮ ਸਭਾ ਦੇ ਸਹਿਯੋਗ ਨਾਲ ਮਹਾ ਛਿੰਝ ਮੇਲਾ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਪਹਿਲਵਾਨਾਂ ਦੇ ਜ਼ਬਰਦਸਤ ਕੁਸ਼ਤੀ ਮੁਕਾਬਲਿਆਂ ਦਾ ਆਨੰਦ ਮਾਣਿਆ।
ਗੁੱਗਾ ਜੀ ਦੇ ਦਰਬਾਰ ਵਿਖੇ ਜਨਮ ਅਸ਼ਟਮੀ ਦੇ ਦਿਨ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਦਕਿ ਗੁੱਗਾ ਨੌਮੀ ਦੇ ਦਿਨ ਵਿਸ਼ਾਲ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਪਹਿਲਵਾਨਾਂ ਵੱਲੋਂ ਅਖਾੜੇ ਵਿੱਚ ਆਪਣੇ ਜੌਹਰ ਦਿਖਾਉਂਦਿਆਂ ਇੱਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ ਗਈ, ਜਿਸ ਨਾਲ ਦਰਸ਼ਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।
– ਪਹਿਲਵਾਨਾਂ ਦੇ ਸਨਮਾਨ ਨੇ ਮੇਲੇ ਦੀ ਰੌਣਕ ਵਧਾਈ
ਮੇਲੇ ਦੀ ਖਾਸ ਵਿਸ਼ੇਸ਼ਤਾ ਪਹਿਲਵਾਨਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਰਿਹਾ। ਗੁੱਗਾ ਜੀ ਦੇ ਭਗਤਾਂ ਅਤੇ ਪਿੰਡ ਵਾਸੀਆਂ ਵੱਲੋਂ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਹੌਸਲਾ-ਅਫਜ਼ਾਈ ਵਜੋਂ ਨਕਦ ਇਨਾਮਾਂ ਅਤੇ ਹੋਰ ਸਨਮਾਨਾਂ ਨਾਲ ਨਿਵਾਜਿਆ ਗਿਆ।
ਇਸ ਮੌਕੇ ਰਮੇਸ਼ ਭਾਟੀਆ, ਮੰਨੂ ਫੌਜੀ ਅਤੇ ਗੌਰਵ ਭਾਟੀਆ (ਐਨ.ਆਰ.ਆਈ.) ਵੱਲੋਂ ਪਹਿਲਵਾਨਾਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਲਾਲ ਮਿਸਤਰੀ ਦੇ ਪੁੱਤਰ ਜਸਵਿੰਦਰ, ਜੋ ਇਟਲੀ ਵਿੱਚ ਰਹਿੰਦੇ ਹਨ, ਵੱਲੋਂ ਵੀ ਮੋਟਰਸਾਈਕਲ ਭੇਟ ਕਰਕੇ ਪਹਿਲਵਾਨ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਇੱਕ ਕੁਸ਼ਤੀ ਮੁਕਾਬਲੇ ਵਿੱਚ ਪਿੰਡ ਵਾਸੀਆਂ ਵੱਲੋਂ 2 ਲੱਖ 15 ਹਜ਼ਾਰ ਰੁਪਏ ਦੀ ਰਾਸ਼ੀ ਅਤੇ 1 ਲੱਖ 15 ਹਜ਼ਾਰ ਰੁਪਏ ਸਮੇਤ ਵੱਖ-ਵੱਖ ਕੁਸ਼ਤੀਆਂ ਵਿੱਚ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖਾਸ ਖੁਸ਼ੀ ਦੇਖਣ ਨੂੰ ਮਿਲੀ।
– ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਮਹਾ ਛਿੰਝ ਮੇਲੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਵਿਜੇ ਭਾਟੀਆ ਸੰਡਰੇਵਾਲ ਸਮੇਤ ਮਲਕੀਤ ਸਿੰਘ ਯੂ.ਐਸ.ਏ., ਕੇਵਲ ਕ੍ਰਿਸ਼ਨ, ਨੰਦ ਲਾਲ, ਵਿੱਕੀ ਮਾਰਕੀਟ ਕਮੇਟੀ, ਪਵਨ ਚੌਧਰੀ, ਜੈ ਰਾਮ, ਕੈਪਟਨ ਹਰਦਿਆਲ, ਰੌਸ਼ਨ ਲਾਲ, ਤਿਲਕ ਰਾਜ, ਹਰਮੇਸ਼, ਮਹਿੰਦਰ ਪਾਲ ਨਿਊਜ਼ੀਲੈਂਡ, ਧੰਜੂ, ਰਕੇਸ਼ ਕੁਮਾਰ, ਸਰਵਿੰਦਰ ਭਾਟੀਆ, ਸੰਜੀਵ ਕੁਮਾਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਐਡਵੋਕੇਟ ਸੰਜੀਵ ਚੋਧਰੀ ਚੇਚੀ, ਸੋਹਨ ਲਾਲ ਬਜਾੜ, ਦੇਵਰਾਜ ਆਸਟ੍ਰੇਲੀਆ, ਮਾਸਟਰ ਮਹਿੰਦਰ ਪਾਲ ਭਾਟੀਆ, ਚਮਨ ਲਾਲ, ਸਰਪੰਚ ਲਾਲ ਚੰਦ ਭਾਟੀਆ, ਵਰੁਣ ਭਾਟੀਆ, ਸੁਭਾਸ਼ ਬਜਾੜ, ਜਸਵੀਰ ਬਾਜ਼ਾਰ, ਅਸ਼ੋਕ ਭਾਟੀਆ, ਸੋਨੂ, ਮੋਨੂ, ਵਿੱਕੀ, ਜੱਸੀ ਸੇਠੀ, ਭਾਟੀਆ ਸਮੇਤ ਇਲਾਕੇ ਦੇ ਹੋਰ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਮੇਲੇ ਵਿੱਚ ਪਹੁੰਚੇ ਲੋਕਾਂ ਨੇ ਜਿੱਥੇ ਗੁੱਗਾ ਜੀ ਦੇ ਦਰਬਾਰ ਵਿਖੇ ਸ਼ਰਧਾ ਨਾਲ ਮੱਥਾ ਟੇਕਿਆ, ਉੱਥੇ ਹੀ ਛਿੰਝ ਮੇਲੇ ਦੌਰਾਨ ਹੋਏ ਰੋਮਾਂਚਕ ਕੁਸ਼ਤੀ ਮੁਕਾਬਲਿਆਂ ਦਾ ਭਰਪੂਰ ਆਨੰਦ ਮਾਣਿਆ। ਪਿੰਡ ਸੰਡਰੇਵਾਲ ਵਿਖੇ ਲੱਗੇ ਇਸ ਮੇਲੇ ਨੇ ਪੁਰਾਤਨ ਪੰਜਾਬੀ ਖੇਡ ਅਤੇ ਕੁਸ਼ਤੀ ਦੀ ਰਵਾਇਤ ਨੂੰ ਜੀਵੰਤ ਰੱਖਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਵੀ ਆਪਣੀ ਵਿਰਾਸਤ ਨਾਲ ਜੋੜਨ ਦਾ ਸੁਨੇਹਾ ਦਿੱਤਾ।













Leave a Reply