ਨਵਾਂਸ਼ਹਿਰ, (ਜਤਿੰਦਰ ਪਾਲ ਸਿੰਘ ਕਲੇਰ )
ਕਰਿਆਮ ਰੋਡ ਤੇ ਸਿੱਥਤ ਕੇਸੀ ਮੈਨਜਮੈਂਟ ਕਾਲਜ ਵਿਖੇ ਬੀਐਸਸੀ ਮਲਟੀ ਮੀਡੀਆ ਵਿਭਾਗ ਦਾ ਦਸੰਬਰ 2024 ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਵੱਲੋਂ ਪਹਿਲੇ ਅਤੇ ਤੀਸਰੇ ਸਮੈਸਟਰ ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ। ਵਿਭਾਗ ਪ੍ਰਮੁਖ ਗੁਰਪ੍ਰੀਤ ਨੇ ਦੱਸਿਆ ਕਿ ਮਲਟੀ ਮੀਡੀਆ ’ਚ ਪਹਿਲੇ ਸਮੈਸਟਰ ’ਚ ਲਵਲੀਨ ਕੌਰ ਨੇ 9.05 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ ਔਸਤ) ਨਾਲ ਕਾਲਜ ’ਚੋਂ ਪਹਿਲਾ ਅਤੇ ਤੀਸਰੇ ਸਮੈਸਟਰ ’ਚ ਰਿਸ਼ਵ ਨੇ 9.55 ਐਸਜੀਪੀਏ ਨਾਲ ਕਾਲਜ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕੈਂਪਸ ਡਾਇਰੈਕਟਰ ਡਾ. ਏਸੀ ਰਾਣਾ, ਕਾਲਜ ਮੁੱਖੀ ਪ੍ਰਭਜੋਤ ਕੌਰ, ਗੁਰਪ੍ਰੀਤ, ਸੁਖਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।