Saturday, March 29, 2025

ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੇ ਯਤਨਾਂ ਸਦਕਾ ਬਲਾਚੌਰ ਵਿਖੇ ਮਿਲੀ ਕਾਂਗਰਸ ਪਾਰਟੀ ਨੂੰ ਵਧੇਰੇ ਮਜਬੂਤੀ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )

ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋ ਰਿਹੈ ਮਜ਼ਬੂਤ, ਇਹੋ ਕਹਿਣਾਂ ਹੈ ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦਾ। ਬੀਤੇ ਦਿਨੀ ਪਿੰਡ- ਜੋਗੇਵਾਲ ਤੋਂ ਵੱਖ ਵੱਖ ਪਾਰਟੀਆਂ ਨੂੰ ਛੱਡ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਪ੍ਰੇਮ ਚੰਦ, ਮੋਹਨ ਲਾਲ, ਹਰਮੇਸ਼ ਕੁਮਾਰ, ਚਰਨਜੀਤ ਸਿੰਘ, ਨਸੀਬ ਚੰਦ, ਸ਼੍ਰੀਕਾਂਤ, ਸੱਤਪਾਲ, ਦੇਵ ਰਾਜ, ਮੁਲਖ ਰਾਜ, ਗੁਰਮੀਤ, ਚਮਨ ਲਾਲ, ਮੇਹਰ ਦਾਸ, ਹੁਕਮ ਸਿੰਘ, ਅਰੁਨ ਕੁਮਾਰ ਜੋਨੀ, ਸੁਰਿੰਦਰ ਕਲੇਰ, ਮਨਪ੍ਰੀਤ ਸਿੰਘ, ਹਰਜੀਤ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ। ਇਸ ਮੋਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਸਿਰੀ ਰਾਮ ਸਾਬਕਾ ਸਰਪੰਚ, ਵਿਜੇ ਠੇਕੇਦਾਰ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles