ਪਿੰਡ ਥੋਪੀਆ ਵਿਖੇ ਗੁੱਗਾ ਨੌਮੀ ਦੀ ਛਿੰਝ ਮੇਲਾ ਬੜੀ ਧੂਮਧਾਮ ਨਾਲ ਮਨਾਇਆ, ਮੁੱਖ ਗੱਦੀ ਨਸ਼ੀਨ ਦਰਸ਼ਨ ਚੇਲਾ ਜੀ ਵੱਲੋਂ ਕੀਤੀ ਸ਼ਿਰਕਤ


ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ)

ਪਿੰਡ ਥੋਪੀਆ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੱਗਾ ਨੌਮੀ ਦੇ ਪਾਵਨ ਤਿਉਹਾਰ ਮੌਕੇ ਛਿੰਝ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਗੱਦੀ ਨਸ਼ੀਨ ਦਰਸ਼ਨ ਚੇਲਾ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ ਅਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਗਿਆ।

ਮੇਲੇ ਵਿੱਚ ਦੂਰ-ਦੂਰ ਤੋਂ ਪਹਿਲਵਾਨਾਂ ਨੇ ਆ ਕੇ ਆਪਣੇ ਜੌਹਰ ਦਿਖਾਏ ਅਤੇ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸਮੁੱਚੇ ਇਲਾਕੇ ਵਿੱਚ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਗੁੱਗਾ ਪੀਰ ਜੀ ਦੀ ਪੂਜਾ ਅਰਚਨਾ ਤੋਂ ਬਾਅਦ ਛਿੰਝ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਬੀ ਜੇ ਪੀ ਦੇ ਜ਼ਿਲਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ , ਚੋਧਰੀ ਦਰਸ਼ਨ ਲਾਲ ਸਾਬਕਾ ਵਿਧਾਇਕ, ਐਡਵੋਕੇਟ ਸੰਜੀਵ ਚੋਧਰੀ ਚੇਚੀ ਜ਼ਿਲ੍ਹਾ ਪ੍ਰਧਾਨ, ਸੇਠੀ ਚੇਅਰਮੈਨ ਉਧਨਵਾਲ , ਸੰਦੀਪ ਚੌਧਰੀ ਹਨੀ ਟੌਂਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਇੰਚਾਰਜ ਬਲਾਚੌਰ , ਰਮਨ ਨੰਦ ਲਾਲ ਯੂਥ ਅਕਾਲੀ ਆਗੂ , ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਲਾਡੀ ਰਾਣਾ ਪ੍ਰਧਾਨ ਨਗਰ ਕੌਂਸਲ ਬਲਾਚੌਰ , ਹੁਸਨ ਲਾਲ ਚੇਅਰਮੈਨ, ਰਾਣਾ ਕੌਸ਼ਲ, ਸਿਰੀ ਰਾਮ ਬਾਜਵਾ,  ਸੇਠੀ ਸਰਪੰਚ ਥੋਪੀਆ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬਲਾਚੌਰ , ਰਾਮ ਸਰੂਪ ਸਾਬਕਾ ਸਰਪੰਚ, ਸੁਰੇਸ਼, ਰੋਸ਼ਨ ਸਮਰਾਲਾ, ਸੁਭਾਸ਼ ਚੇਲਾ, ਸੰਜੀਵ ਚੇਲਾ, ਪੰਮੀ ਚੇਲਾ, ਕਾਲਾ ਚੇਲਾ ਥੋਪੀਆ, ਸੇਠੀ ਚੇਲਾ, ਸੋਨੀ ਚੇਲਾ, ਚਰਨਜੀਤ ਚੇਲਾ, ਬਲਬੀਰ ਚੇਲਾ, ਕਾਲਾ ਚੇਲਾ ਟਕਾਰਲਾ, ਜਨਕ ਰਾਜ, ਕੁੰਦਨ ਲਾਲ ਸੇਠੀ, ਮਹਾਂਵੀਰ ਟਕਾਰਲਾ ਸਰਪੰਚ, ਚੌਹਾਨ, ਪਰਸ ਰਾਮ ਕਲਸ, ਹਰਮੇਸ਼ ਕਲਸ, ਦੇਵ ਰਾਜ, ਓਮ ਪ੍ਰਕਾਸ਼, ਮੋਹਨ ਲਾਲ, ਮਿੰਦਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।


Leave a Reply

Your email address will not be published. Required fields are marked *