ਬਲਾਚੌਰ (ਜਤਿੰਦਰ )
ਪਿੰਡ ਚਾਂਦਪੁਰ ਰੁੜਕੀ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨਾਲ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਵੱਲੋਂ ਇੱਕ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਅਤੇ ਪਾਰਟੀ ਵਰਕਰਾਂ ਵੱਲੋਂ ਕਾਂਗਰਸ ਪਾਰਟੀ ਪ੍ਰਤੀ ਆਪਣਾ ਪਿਆਰ, ਵਿਸ਼ਵਾਸ ਅਤੇ ਸਮਰਥਨ ਪ੍ਰਗਟ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਲੋਕਾਂ ਨਾਲ ਇਲਾਕੇ ਦੇ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ। ਇਸ ਮੌਕੇ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਨਾਲ ਜੁੜ ਕੇ ਕੰਮ ਕਰਨ ਲਈ ਹੋਰ ਮਜ਼ਬੂਤੀ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ ਗਿਆ। ਅਜੇ ਮੰਗੂਪੁਰ ਨੇ ਕਿਹਾ ਕਿ ਚਾਂਦਪੁਰ ਰੁੜਕੀ ਦੇ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਸਹਿਯੋਗ ਕਾਂਗਰਸ ਪਾਰਟੀ ਦੀ ਤਾਕਤ ਹੈ। ਲੋਕਾਂ ਦੇ ਹੱਕਾਂ ਅਤੇ ਇਲਾਕੇ ਦੇ ਵਿਕਾਸ ਲਈ ਕਾਂਗਰਸ ਪਾਰਟੀ ਹਮੇਸ਼ਾ ਉਨ੍ਹਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੇਗੀ।

ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹੀ ਕਾਂਗਰਸ ਪਾਰਟੀ ਦੀ ਤਰਜੀਹ ਹੈ। ਚਾਂਦਪੁਰ ਰੁੜਕੀ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਅਤੇ ਵਿਸ਼ਵਾਸ ਲਈ ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਅਤੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗਪੁਰ ਸਾਬਕਾ ਵਿਧਾਇਕ ਬਲਾਚੋਰ, ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਕਿਰਨਦੀਪ ਕੌਰ ਚੇਅਰਮੈਨ ਬਲਾਕ ਸੰਮਤੀ ਸੜੋਆ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਚੌਧਰੀ ਸ਼ਾਮ ਸਰਪੰਚ ਛਛੇਵਾਲ, ਪ੍ਰੇਮ ਚੌਧਰੀ ਚੇਅਰਮੈਨ ਜਵਾਹਰ ਬਾਲ ਮੰਚ, ਜਤਿੰਦਰ ਦਿਆਲ ਪ੍ਰਧਾਨ ਕਿਸਾਨ ਸੈੱਲ, ਜਿੰਦਰ ਕੁਮਾਰ ਪ੍ਰਧਾਨ ਐਸ ਸੀ ਸੈੱਲ, ਓਂਕਾਰ ਚੌਧਰੀ ਸੀਨਅਿਰ ਆਗੂ, ਸੰਜੀਵ ਚੌਧਰੀ ਯੂਥ ਆਗੂ, ਹੇਮੰਤ ਚੌਧਰੀ ਮੰਡਲ ਪ੍ਰਧਾਨ, ਸ਼ਾਮ ਚੌਧਰੀ ਮੰਡਲ ਪ੍ਰਧਾਨ, ਚਰਨਜੀਤ ਕੱਕ ਜ਼ੋਨ ਇੰਚਾਰਜ, ਕਾਕ ਚੌਧਰੀ ਜ਼ੋਨ ਇੰਚਾਰਜ, ਪਰਵੀਨ ਕੁਮਾਰ ਯੂਥ ਪ੍ਰਧਾਨ ਬਲਾਚੌਰ-2, ਪੰਕਜ ਚੌਧਰੀ ਮੀਤ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਬਲਬੀਰ ਬੀਰੀ ਭੋਲੇਵਾਲ ਯੂਥ ਆਗੂ, ਪ੍ਰਦੀਪ ਕੁਮਾਰ ਸਰਪੰਚ ਮਾਹੀਪੁਰ, ਮੋਹਿੰਦਰ ਚੌਧਰੀ ਸੀਨੀਅਰ ਮੀਤ ਪ੍ਰਧਾਨ, ਰਮੇਸ਼ ਕੁਮਾਰ ਸਰਪੰਚ ਅਧਨਵਾਲ, ਹਰਮੇਸ਼ ਕੁਮਾਰ ਸਾਬਕਾ ਸਰਪੰਚ ਉਧਨਵਾਲ, ਧਰਮਪਾਲ ਸੀਨਅਰ ਆਗੂ, ਹਰਮੰਦਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ, ਸ਼ਮਸ਼ੇਰ ਸਿੰਘ, ਇੰਦਰਜੀਤ ਪਾਲ, ਗਿਰਧਾਰੀ ਲਾਲ, ਰਾਮਦਾਸ, ਈਸ਼ਵਰ ਚੌਧਰੀ, ਜੀਂਦੀ ਚੋਧਰੀ, ਰਮੇਸ਼ ਲਾਲ, ਸਰਵਣ ਪੰਜਾਬ ਪੁਲਿਸ, ਸੁਰਿੰਦਰ, ਰਾਜ ਪਾਲ ਇੰਸਪੈਕਟਰ, ਚਰਨਜੀਤ ਪਟਵਾਰੀ, ਰਾਮਪਾਲ ਪਟਵਾਰੀ, ਕਾਕਾ ਪ੍ਰਧਾਨ, ਬਿੰਦਰ ਸਰਪੰਚ, ਜੀਤ ਸਾਬਕਾ ਸਰਪੰਚ, ਹਰਪ੍ਰੀਤ, ਧਰਮਚੰਦ ਬਿੱਟੂ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।













Leave a Reply