ਨਵਾਂਸ਼ਹਿਰ/ਖਟਕੜ ਕਲਾਂ (ਜਤਿੰਦਰ ਪਾਲ ਸਿੰਘ ਕਲੇਰ)
ਹਲਕਾ ਬਲਾਚੌਰ ਵਿਖੇ ਪਸ਼ੂ ਹਸਪਤਾਲਾਂ ਵਿਖੇ ਡਾਕਟਰਾਂ ਨੂੰ ਲੱਭਣਾਂ ਹੋ ਰਿਹਾ ਮੁਸ਼ਕਿਲ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਪੱਤਰਕਾਰ ਭਾਈਚਾਰੇ ਨਾਲ ਖਟਕੜ ਕਲਾਂ ਵਿਖੇ ਕੀਤਾ। ਬੀਤੇ ਕੱਲ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਵੱਲੋਂ ਸਾਥੀਆਂ ਸਮੇਤ ਖਟਕੜ ਕਲਾਂ ਵਿਖੇ ਸ਼ਹੀਦੀ ਦਿਵਸ ਮੌਕੇ ਆਜ਼ਾਦੀ ਦੇ ਮਹਾਨ ਪਰਵਾਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ੳਪਰੰਤ ਉਨ੍ਹਾਂ ਹਲਕਾ ਬਲਾਚੌਰ ਵਿਖੇ ਪਸ਼ੂ ਹਸਪਤਾਲਾਂ ਦੀ ਤਰਸ ਯੋਗ ਹਾਲਾਤਾਂ ਬਾਰੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲਣ ਲਈ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਪੋਸਟਰ ਹੱਥਾ ਵਿੱਚ ਚੱਕ ਰੋਸ ਪ੍ਰਦਰਸ਼ਨ ਕੀਤਾ। ਉਨਾਂ ਪੱਤਰਕਾਰਾਂ ਰਾਹੀਂ ਸਰਕਾਰ ਦੇ ਕੰਨੀ ਗੱਲ ਪਹੁੰਚਾਈ ਕਿ ਹਲਕਾ ਬਲਾਚੌਰ ਵਿਖੇ ਲੋਕਾਂ ਦਾ ਮੁੱਖ ਕਿੱਤਾ ਦੁੱਧ ਉਤਪਾਦਨ ਹੈ ਅਤੇ ਲੋਕ ਮੁੱਖ ਤੌਰ ਤੇ ਆਮਦਨੀ ਲਈ ਪਸ਼ੂਆਂ ਉੱਤੇ ਨਿਰਭਰ ਹਨ। ਉਨ੍ਹਾਂ ਦੱਸਿਆ ਕਿ ਹਲਕਾ ਬਲਾਚੌਰ ਵਿਖੇ 15 ਪਸ਼ੂ ਹਸਪਤਾਲ ਅਤੇ 2 ਡਿਸਪੈਂਸਰੀਆਂ ਹਨ, ਜਿਨ੍ਹਾਂ ਵਿੱਚ ਸਿਰਫ 1 ਹੀ ਡਾਕਟਰ ਉਪਲਭਧ ਹੈ, ਜਿਸ ਕਰਕੇ ਇਨ੍ਹਾਂ ਪਸ਼ੂਆਂ ਦੀ ਦੇਖਭਾਲ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ। ਅਜੇ ਮੰਗੂਪੁਰ ਨੇ ਆਪ ਸਰਕਾਰ ਨੂੰ ਹਲਕਾ ਬਲਾਚੌਰ ਦੇ ਪਸ਼ੂਧਨ ਲਈ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਖੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਮੰਗ ਕੀਤੀ। ਇਸ ਮੋਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀ.ਸੀ.ਸੀ., ਕੁਲਦੀਪ ਨਿੱਘੀ ਮੈਂਬਰ ਬੀ.ਸੀ.ਸੀ., ਦੇਸ ਰਾਜ ਹਕਲਾ ਮੈਂਬਰ ਡੀ.ਸੀ.ਸੀ., ਗੁਰਮੇਲ ਸਿੰਘ ਮੈਂਬਰ ਬੀ.ਸੀ.ਸੀ., ਬਲਵਿੰਦਰ ਸਿੰਘ ਮੈਂਬਰ ਡੀ.ਸੀ.ਸੀ., ਸਾਹਿਬ ਸਿੰਘ ਮੁੱਤੋਂ ਆਦਿ ਹਾਜ਼ਰ ਸਨ।