ਮਾਂ ਦੇ ਜੈਕਾਰਿਆਂ ਨਾਲ ਗੂੰਜਿਆ ਨਾਲ ਪੰਡਾਲ
ਨਵਾਂਸ਼ਹਿਰ , (ਜਤਿੰਦਰ ਪਾਲ ਸਿੰਘ ਕਲੇਰ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵ ਦੁਰਗਾ ਸੋਸ਼ਲ ਐਂਡ ਵੈਲਫੇਅਰ ਕਲੱਬ ਕਾਠਗੜ੍ਹ ਨਗਰ ਨਿਵਾਸੀਆਂ ਅਤੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ 29ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਕਈ ਦਿਨਾਂ ਤੋਂ ਹੀ ਪੂਰੇ ਕਸਬੇ ਨੂੰ ਦੀਆਂ ਦੁਕਾਨਾਂ ਦੇ ਬਾਹਰ ਲੜੀਆਂ ਲਗਾ ਕੇ ਨਵੀਂ ਦੁਲਹਨ ਵਾਗ ਸਜਾਇਆ ਗਿਆ ਗਿਆ ਤੇ ਜਾਗਰਣ ਵਾਲੇ ਦਿਨ ਮਹਾਂਮਾਈ ਦੀ ਪਵਿੱਤਰ ਜੋਤ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ ਅਤੇ ਵਿਧੀ ਪੂਰਵਕ ਹਵਨ ਪੂਜਾ ਕਰਵਾਈ ਗਈ। ਖੁੱਲੇ ਪੰਡਾਲ ਵਿੱਚ ਮਾਤਾ ਦਾ ਸੁੰਦਰ ਭਵਨ ਤਿਆਰ ਕਰਵਾਇਆ ਗਿਆ ਅਤੇ ਜਾਗਰਣ ਆਰੰਭ ਤੋਂ ਪਹਿਲਾਂ ਮਾਤਾ ਰਾਣੀ ਦੀ ਜੋਤ ਪ੍ਰਚੰਡ ਕੀਤੀ ਗਈ। ਜਾਗਰਣ ਦਾ ਉਦਘਾਟਨ ਜਿਲ੍ਹਾਂ ਯੋਜਨਾ ਬੋਰਡ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਜਲਾਲਪੁਰ ਵਲੋਂ ਰਿਬਨ ਕੱਟ ਕੇ ਕੀਤਾ ਗਿਆ।

ਝੰਡੇ ਦੀ ਰਸਮ ਸਾਬਕਾ ਸਰਪੰਚ ਗੁਰਨਾਮ ਸਿੰਘ ਚਾਹਲ, ਜਸਵਿੰਦਰ ਕੁਮਾਰ ਵਿੱਕੀ ਚੋਧਰੀ ਅਤੇ ਪਾਲਾ ਕਪਿਲਾ ਵਲੋਂ ਸਾਂਝੇ ਤੌਰ ‘ਤੇ ਨਿਭਾਈ ਗਈ। ਜਦ ਕਿ ਕੰਜਕ ਪੂਜਨ ਕੈਲਾਸ਼ ਸ਼ਰਮਾ ਵਲੋਂ ਕਰਵਾਈ ਗਈ। ਇਸ ਜਾਗਰਣ ਵਿੱਚ ਸ਼ੁਰੂਆਤੀ ਹਾਜ਼ਰੀ ਪ੍ਰਸਿੱਧ ਗਾਇਕਾ ਸੁਸ਼ਮਾ ਸ਼ਰਮਾ ਨੇ ਮਹਾਮਾਈ ਦੀਆਂ ਭੇਟਾਂ ਨਾਲ ਕੀਤੀ ਉਸ ਤੋਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਮਨੀ ਲਾਡਲਾ ਨੇ ਮਾਂ ਭਗਵਤੀ ਦੀ ਮਹਿਮਾ ਵਿੱਚ ਇੱਕ ਤੋਂ ਬਾਅਦ ਇੱਕ ਸੁੰਦਰ ਭੇਂਟਾ ਗਾ ਕੇ ਵੱਡੀ ਗਿਣਤੀ ਵਿੱਚ ਜੁੜ ਬੈਠੇ ਸ਼ਰਧਾਲੂਆਂ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ ਅਤੇ ਮਾਂ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ । ਆਖਿਰ ਤੜਕਸਾਰ ਤਾਰਾ ਰਾਣੀ ਦੀ ਕਥਾ ਦੇ ਨਾਲ ਜਾਗਰਣ ਸੰਪੂਰਨ ਹੋਇਆ ਤੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਅਤੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਮਾਤਾ ਦੇ ਭੰਡਾਰੇ ਅਤੁੱਟ ਵਰਤਾਏ ਗਏ।