Wednesday, March 26, 2025

ਹਿਮਾਚਲ ਪ੍ਰਸਾਸ਼ਨ ਨੇ ਕੱਸਿਆ ਅਮਨ ਸੂਦ ਤੇ ਸ਼ਿਕੰਜਾ, ਭੇਜੇ ਸੰਮਨ

ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਵਿਚ ਹੋਏ ਵਿਵਾਦ ਵਿਚ ਮੁਖ ਵਿਅਕਤੀ ਅਮਨ ਸੂਦ ਦੇ ਖਿਲਾਫ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਿਆ ਹੈ . ਹਿਮਾਚਲ ਪ੍ਰਦੇਸ਼ ਦੀ ਮਨੀਕਰਣ ਘਾਟੀ ਵਿੱਚ ਹੋਏ ਵਿਵਾਦ ਦੇ ਮਾਮਲੇ ‘ਚ, ਉਕਤ ਸ਼ਖਸ਼ ਅਮਨ ਸੂਦ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਇਹ ਸੰਮਨ ਅਮਨ ਸੂਦ ਨੂੰ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ ‘ਚ ਜਾਰੀ ਕੀਤਾ ਗਿਆ ਹੈ ਸੂਬਾ ਸਰਕਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਬਾਅਦ, ਕੁੱਲੂ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਦੀ ਅਦਾਲਤ ਨੇ ਉਸ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸਨੂੰ ਐਸ.ਡੀ.ਐਮ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੰਮਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਉਹ ਸਮੇਂ ‘ਤੇ ਅਦਾਲਤ ਵਿੱਚ ਨਹੀਂ ਪਹੁੰਚਦਾ , ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਮਨ ਸੂਦ ਉਸ ਸਮੇਂ ਸੁਰਖ਼ੀਆਂ ਵਿੱਚ ਆਇਆ ਜਦੋਂ ਉਸਨੇ ਕੁੱਲੂ ਵਿੱਚ ਸਿੱਖ ਸੈਲਾਨੀਆਂ ਵੱਲੋਂ ਲਗਾਏ ਗਏ ਝੰਡੇ ਉਤਾਰੇ। ਇਸ ਘਟਨਾ ਦੇ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਵਾਦ ਉੱਠਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ‘ਤੇ ਕਾਫੀ ਨਾਰਾਜ਼ਗੀ ਜਤਾਈ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਮਨ ਸੂਦ ਖਿਲਾਫ਼ ਬੀਐਨਐਸਐਸ 2023 ਦੀ ਧਾਰਾ 126/169 ਤਹਿਤ ਕੇਸ ਦਰਜ ਕੀਤਾ। ਪੁਲਿਸ ਚੌਕੀ ਜਰੀ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਦੀ ਕਾਰਵਾਈ ਨੇ ਮਣੀਕਰਨ ਘਾਟੀ ਦੀ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕੀਤਾ ਹੈ। ਦੱਸਣਯੋਗ ਹੈ ਕੇ ਉਕਤ ਘਟਨਾ ਤੋਂ ਬਾਅਦ ਪੰਜਾਬ ਵਿਚ ਕਾਫੀ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹਿਮਾਚਲ ਪ੍ਰਦੇਸ਼ ਦੀਆ ਬੱਸਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਨੇ ਉਕਤ ਵਿਅਕਤੀ ਅਮਨ ਸੂਦ ਉੱਤੇ ਇਹ ਕਹਿੰਦੇ ਹੋਏ ਸ਼ਿਕੰਜਾ ਕੱਸਿਆ ਕਿ ਕ਼ਾਨੂਨ ਨੂੰ ਆਪਣੇ ਹਥਾਂ ਵਿਚ ਲੈਣ ਦਾ ਉਸਨੂੰ ਕੋਈ ਅਧਿਕਾਰ ਨਹੀਂ ਹੈ ਜੇਕਰ ਉਸਨੂੰ ਕੋਈ ਦਿੱਕਤ ਹੈ ਤਾਂ ਉਹ ਪੁਲਿਸ ਨੂੰ ਕੰਪਲੇਂਟ ਕਰ ਸਕਦਾ ਹੈ ਪਰ ਖੁਦ ਐਹੋ ਜਿਹੀ ਕੋਈ ਹਰਕਤ ਕਰਨ ਦੀ ਉਸਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ

Related Articles

LEAVE A REPLY

Please enter your comment!
Please enter your name here

Latest Articles