ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )
ਕਾਠਗੜ੍ਹ ਦੇ ਨੇੜੇ ਪਿੰਡ ਮਾਜਰਾ ਜੱਟਾਂ ਵਿਖੇ ਉਸ ਸਮੇਂ ਸ਼ਰਧਾ, ਉਤਸ਼ਾਹ ਅਤੇ ਅਧਿਆਤਮਿਕ ਰੰਗਤ ਦਾ ਇੱਕ ਅਨੋਖਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਪਵਿੱਤਰ ਤੀਰਥ ਯਾਤਰਾ ਤੋਂ ਪਰਤੀ ਸੰਗਤ ਦਾ ਪਿੰਡ ਪਹੁੰਚਣ ਤੇ ਇਲਾਕਾ ਨਿਵਾਸੀਆਂ ਵੱਲੋਂ ਬੇਹੱਦ ਨਿੱਘਾ ਅਤੇ ਭਾਵੁਕ ਸਵਾਗਤ ਕੀਤਾ ਗਿਆ। ਇਸ ਯਾਤਰਾ ਦਾ ਅਨੰਦ ਮਾਣ ਕੇ ਵਾਪਸ ਆਏ ਸ਼ਰਧਾਲੂਆਂ ਦੇ ਚਿਹਰਿਆਂ ਤੇ ਆਤਮਿਕ ਸ਼ਾਂਤੀ, ਰੂਹਾਨੀ ਖੁਸ਼ੀ ਅਤੇ ਇੱਕ ਵੱਖਰਾ ਹੀ ਜਲੰਅ ਸਾਫ਼ ਝਲਕ ਰਿਹਾ ਸੀ। ਇਸ ਮੌਕੇ ਸਮੂਹ ਸੰਗਤ ਦੀ ਚੜ੍ਹਦੀ ਕਲਾ,
ਸੁੱਖ-ਸ਼ਾਂਤੀ, ਤੰਦਰੁਸਤੀ ਅਤੇ ਇਲਾਕੇ ਦੀ ਖੁਸ਼ਹਾਲੀ ਲਈ ਪਰਮਾਤਮਾ ਦੇ ਚਰਨਾਂ ਵਿੱਚ ਸ਼ੁਕਰਾਨੇ ਦੀ ਅਰਦਾਸ ਵੀ ਕੀਤੀ ਗਈ।
ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਉੱਚੇਚੇ ਤੌਰ ਤੇ ਪਿੰਡ ਮਾਜਰਾ ਜੱਟਾਂ ਪਹੁੰਚ ਕੇ ਯਾਤਰਾ ਤੋਂ ਪਰਤੀ ਸੰਗਤ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਪਾਸੋਂ
ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਕੀਤੇ ਗਏ ਇਸ ਸ਼ਾਨਦਾਰ ਤੇ ਮੁਫ਼ਤ ਯਾਤਰਾ ਦੇ ਪ੍ਰਬੰਧਾਂ ਦੀ ਚੰਤਰਫ਼ਾ ਸ਼ਲਾਘਾ ਹੋਈ। ਪਿੰਡ ਵਾਸੀਆਂ ਅਤੇ ਯੂਥ ਆਗੂਆਂ ਵੱਲੋਂ ਇਸ ਸੁਚੱਜੇ ਉਪਰਾਲੇ ਲਈ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸੀਨੀਅਰ ਆਗੂ ਅਸ਼ੋਕ ਕਟਾਰੀਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।













Leave a Reply