Advertisement

ਸਾਵਣ ਅਲਵਿਦਾ: ਗਊਸ਼ਾਲਾ ਮੁੱਤੋਂ ਮੰਡ ਵਿਖੇ ਕਰਵਾਇਆ ਗਿਆ ਰੁਦ੍ਰ ਅਭਿਸ਼ੇਕ ਅਤੇ 251 ਕੰਜਕ ਪੂਜਨ

ਬਲਾਚੌਰ (ਜਤਿੰਦਰਪਾਲ ਸਿੰਘ ਕਲੇਰ)

ਕਾਠਗੜ੍ਹ ਦੇ ਪਿੰਡ  ਮੁੱਤੋਂ ਮੰਡ ਗਊਸ਼ਾਲਾ ਵਿਖੇ ਅੱਜ ਸਾਵਣ ਦਾ ਆਖਰੀ ਸੋਮਵਾਰ ਹੋਣ ‘ਤੇ ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸੁਆਮੀ ਜਗਦੀਸ਼ ਮੁਨੀ ਜੀ ਮਹਾਰਾਜ ਦੀ ਦੇਖ-ਰੇਖ ਹੇਠ ਪ੍ਰਾਤ: ਜਲ ਅਭਿਸ਼ੇਕ ਕੀਤਾ ਗਿਆ। ਪੰਡਿਤ ਮੁਕੇਸ਼ ਕੁਮਾਰ ਦੁਆਰਾ ਪੂਜਨ ਕੀਤਾ ਗਿਆ ਅਤੇ ਰੁਦ੍ਰ ਅਭਿਸ਼ੇਕ ਬੜੀ ਵਿਧੀ-ਵਿਧਾਨ ਅਤੇ ਸ਼ਰਧਾ ਪੂਰਵਕ ਕੀਤਾ ਗਿਆ। ਸੁਆਮੀ ਜਗਦੀਸ਼ ਮੁਨੀ ਦੁਆਰਾ 251 ਕੰਜਕਾਂ ਦਾ ਪੂਜਨ ਇੱਕ ਪ੍ਰਾਈਵੇਟ ਸਕੂਲ, ਜੋ ਕਿ ਗਊਸ਼ਾਲਾ ਦੇ ਵਿੱਚ ਹੀ ਚਲਾਇਆ ਜਾ ਰਿਹਾ ਹੈ, ਉੱਥੋਂ ਨੰਨ੍ਹੀ ਕੰਨਿਆਵਾਂ ਨੂੰ ਬੁਲਾ ਕਰ ਕੀਤਾ ਗਿਆ।

ਕੰਜਕ ਪੂਜਨ ਦੇ ਬਾਅਦ ਸੁਆਮੀ ਜਗਦੀਸ਼ ਮੁਨੀ ਜੀ ਨੇ ਕਿਹਾ ਕਿ ਸਾਵਣ ਦਾ ਮਹੀਨਾ ਸਮਾਪਤ ਹੋ ਗਿਆ, ਅੱਜ ਅੰਤਿਮ ਸੋਮਵਾਰ ਤੋਂ ਸਾਵਣ ਅਲਵਿਦਾ ਹੋ ਗਿਆ ਹੈ। ਇਸ ਮੌਕੇ ‘ਤੇ ਹਲਵਾ, ਪੂੜੀ, ਖੀਰ ਅਤੇ ਮਾਲਪੂੜਾ ਤਿਆਰ ਕਰਕੇ ਕੰਨਿਆਵਾਂ ਨੂੰ ਭੋਜਨ ਕਰਵਾਇਆ ਗਿਆ ਅਤੇ ਲੰਗਰ ਦਾ ਵਿਤਰਣ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਵਨ ਕਰਵਾਇਆ ਗਿਆ ਅਤੇ ਪੂਰਨ ਆਹੁਤੀ ਪਾਈ ਗਈ।

ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਤਰਸੇਮ ਲਾਲ ਖੇਪੜ ਭਵਾਨੀਪੁਰ, ਅਵਿਨਾਸ਼ ਖਟਾਣਾ, ਗੁਰਨਾਮ ਖਟਾਣਾ, ਰਾਕੇਸ਼ ਬਜਾਜ, ਨਰੇਸ਼ ਖਟਾਣਾ, ਰਵਿੰਦਰ ਖਟਾਣਾ, ਪ੍ਰਿੰਸੀਪਲ ਹਰਪਾਲ ਕੌਰ, ਮੁੱਤੋਂ ਮੰਡ ਸਕੂਲ ਦਾ ਸਟਾਫ਼, ਗੁਰਵਿੰਦਰ ਸਿੰਘ, ਹੇਮੰਤ ਖੀਵੇਵਾਲ , ਕੇਵਲ ਕ੍ਰਿਸ਼ਨ, ਮਨੀ ਦੁਭਾਲੀ , ਨਿਖਿਲ ਚੌਧਰੀ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *