ਸਿੱਖ ਆਗੂਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ-ਮਰਿਯਾਦਾ ਨੂੰ ਕਾਇਮ ਰੱਖਣ ਹਿੱਤ ਕੀਤੀ ਚਰਚਾ
ਫ਼ਾਰਗ ਕੀਤੇ ਜਥੇਦਾਰ ਸਾਹਿਬਾਨਾਂ ਨੂੰ ਮੁੜ ਪਹਿਲੇ ਅਹੁਦਿਆਂ ‘ਤੇ ਬਹਾਲ ਕੀਤਾ ਜਾਵੇ :ਜਥੇਦਾਰ ਸੁਰਜੀਤ ਸਿੰਘ, ਹਰਨੇਕ ਸਿੰਘ ਉੱਪਲ
ਬਲਾਚੌਰ, (ਜਤਿੰਦਰ ਪਾਲ ਸਿੰਘ ਕਲੇਰ)
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਪਿਛਲੇ ਕੁੱਝ ਸਮੇਂ ਤੋਂ ਲਗਾਈ ਜਾ ਰਹੀ ਢਾਹ ਅਤੇ 7 ਮਾਰਚ ਨੂੰ ਲਏ ਗਏ ਫ਼ੈਸਲਿਆਂ ‘ਤੇ ਨਜ਼ਰਸਾਨੀ ਕਰਨ, ਫਾਰਗ ਕੀਤੇ ਜੱਥੇਦਾਰ ਗਏ ਸਾਹਿਬਾਨਾਂ ਨੂੰ ਮੁੜ ਅਹੁਦਿਆਂ ‘ਤੇ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਬਲਾਚੌਰ ਵਿਖੇ ਇਲਾਕੇ ਦੀਆਂ ਸੰਗਤਾਂ ਵਲੋਂ ਅਹਿਮ ਮੀਟਿੰਗ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਕੇ ਉੱਠ ਕੇ ਵਿਚਾਰਾਂ ਸਾਂਝੀਆਂ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਗਈ। ਇਸ ਮੌਕੇ ਤਰਲੋਚਨ ਸਿੰਘ ਰੱਕੜ, ਅਵਤਾਰ ਸਿੰਘ ਸਾਹਦੜਾ , ਬਿਮਲ ਕੁਮਾਰ ਚੌਧਰੀ ਸਿਆਣਾ , ਸੁਰਜੀਤ ਸਿੰਘ ਦੁਭਾਲੀ , ਭਾਈ ਹਰਨੇਕ ਸਿੰਘ ਉੱਪਲ (ਫੌਜੀ), ਭਾਈ ਤਨਵੀਰ ਸਿੰਘ ਫੌਜੀ ਮਹਿੰਦੀਪੁਰ, ਮੋਹਨ ਸਿੰਘ ਵੀ ਟੱਪਰੀਆਂ ਅਤੇ ਠੇਕੇਦਾਰ ਗੁਰਚਰਨ ਸਿੰਘ ਉਲੱਦਣੀ ਸਮੇਤ ਹੋਰਨਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਤੇ ਫ਼ਾਰਗ ਕੀਤੇ ਸਿੰਘ ਸਾਹਿਬਾਨਾਂ ਸਬੰਧੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਮ ਕਮੇਟੀ ਵੱਲੋਂ 7 ਮਾਰਚ ਨੂੰ ਲਏ ਗਏ ਫੈਸਲਿਆਂ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ। ਉਨ੍ਹਾਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਲਿਖਤੀ ਬੇਨਤੀ ਪੱਤਰ ਵਿੱਚ ਬਲਾਚੌਰ ਹਲਕੇ ਦੇ ਆਗੂਆਂ ਨੇ ਕਿਹਾ ਕਿ 2 ਦਸੰਬਰ ਨੂੰ ਹੋਏ ਹੁਕਮਾਂ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆਂ, ਸਿੱਖ ਜਥੇਬੰਦੀਆਂ, ਟਕਸਾਲਾਂ
ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਜੋ ਹੁਕਮ ਸੁਣਾਏ ਗਏ ਸਨ, ਉਨ੍ਹਾਂ ਦੀ ਪਾਲਨਾ ਕਰਨੀ ਚਾਹੀਦੀ ਹੈ। ਖ਼ਾਲਸਾ ਪੰਥ, ਸੰਤ ਮਹਾਂਪੁਰਸ਼, ਵੱਖ-ਵੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਨੂੰ ਵਿਚਾਰ ਵਟਾਂਦਰਾ ਕਰਕੇ ਸਿੱਖ ਪੰਥ ਦੇ ਹਿਤ ਵਿੱਚ ਸਰਵ ਪ੍ਰਵਾਨਿਤ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਫ਼ਾਰਗ ਕੀਤੇ ਜੱਥੇਦਾਰ ਸਾਹਿਬਨਾਂ ਨੂੰ ਮੁੜ ਅਹੁਦਿਆਂ ਤੇ ਬਹਾਲ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਇੱਕ ਦੂਜੇ ਨੂੰ ਨੀਵਾਂ
ਕਰਨ ਦੇ ਮਨਸੂਬੇ ਨਾਲ ਕੀਤੀ ਜਾਂਦੀ ਬਿਆਨਬਾਜ਼ੀ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਜ਼ਰੂਰਤਮੰਦ ਸਿੱਖਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਹਿਮ ਯਤਨ ਕਰਨ ਦੀ ਵੀ ਅਪੀਲ ਕੀਤੀ। ਅਖੀਰ ‘ਚ ਹਾਜ਼ਰ ਸੰਗਤਾਂ ਨੇ ਬੇਨਤੀ ਕੀਤੀ ਕਿ 28 ਮਾਰਚ ਨੂੰ ਹੋਣ ਵਾਲੇ ਇਤਿਹਾਸਕ ਇਕੱਠ ਵਿੱਚ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਫੈਸਲੇ ਲਏ ਜਾਣ। ਇਸ ਮੌਕੇ ਰਾਣਾ ਰਣਦੀਪ ਸਿੰਘ ਕੋਸ਼ਲ,
ਮੇਜਰ ਸਿੰਘ ਅਜਾਦ , ਬਲਿੰਦਰ ਸਿੰਘ, ਲਖਵੀਰ ਸਿੰਘ, ਅਮਨਦੀਪ ਸਿੰਘ, ਠੇਕੇਦਾਰ ਗੁਰਚਰਨ ਸਿੰਘ ਉਲੱਦਣੀ, ਸਰਦਾਰਾ ਸਿੰਘ, ਗੁਰਦੇਵ ਸਿੰਘ ਗੜ੍ਹੀ, ਸੁਖਮਿੰਦਰ ਸਿੰਘ, ਜਸਵਿੰਦਰ ਸਿੰਘ, ਸਰਦਾਰਾ ਸਿੰਘ, ਜਤਿੰਦਰ ਸਿੰਘ, ਸਤਵਿੰਦਰ ਸਿੰਘ, ਚਰਨਜੀਤ ਸਿੰਘ, ਗੁਰਨਾਮ ਸਿੰਘ ਟੱਪਰੀਆਂ, ਮਲਕੀਤ ਸਿੰਘ ਸਾਹਦੜਾ, ਗੁਰਜੀਤ ਸਿੰਘ ਹੁੰਦਲ, ਮੇਜਰ ਸਿੰਘ ਆਜ਼ਾਦ ਅਤੇ ਜਸਵੰਤ ਸਿੰਘ ਤੇ ਹੋਰ ਹਾਜ਼ਰ ਸਨ।