Sunday, March 23, 2025

ਸਤਨਾਮ ਜਲਾਲਪੁਰ ਨੇ ਪਿੰਡ ਨਵਾਂਗਰਾਂ ਨੂੰ ਦਿੱਤੀ 1 ਲੱਖ ਰੁਪਏ ਦੀ ਗ੍ਰਾਂਟ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)

ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਵਿੱਚ ਪੈਂਦੇ ਪਿੰਡ ਨਵਾਂਗਰਾਂ ਨੂੰ ਆਮ ਆਦਮੀ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵਲੋਂ ਪਿੰਡ ਵਾਸੀਆਂ ਨੂੰ ਓਪਨ ਜਿੰਮ ਅਤੇ ਖੇਡਾਂ ਦੇ ਸਮਾਨ ਲਈ 1 ਲੱਖ ਰੁਪਏ ਦੀ ਗਰਾਂਟ ਦਿੱਤੀ ਗਈl ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ ਜਿਸ ਦੇ ਤਹਿਤ ਉਹਨਾਂ ਵਲੋਂ ਵੀ ਆਪਣੇ ਅਖਤਿਆਰੀ ਕੋਟੇ ਚੋਂ ਪਿੰਡ ਨਵਾਂਗਰਾਂ ਖੇਡਾਂ ਦੇ ਸਮਾਨ ਅਤੇ ਓਪਨ ਜਿਮ ਵਾਸਤੇ 1 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈl ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਣ ਲਈ ਪਿੰਡਾਂ ਵਿਚ ਜਿੱਥੇ ਖੇਡ ਗਰਾਂਊਡ  ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਅਲਗ ਅਲਗ ਤਰਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਉਥੇ ਪੰਜਾਬ ਸਰਕਾਰ ਵਲ ਜਲਦੀ ਨਵੀਂ ਖੇਡ ਪਾਲਸੀ ਵੀ ਲਿਆਂਦੀ ਜਾਵੇਗੀl ਪੰਜਾਬ ਸਰਕਾਰ ਵਲੋਂ ਵੱਖ ਵੱਖ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ।ਇਸ ਮੌਕੇ ਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਤਨਾਮ ਜਲਾਲਪੁਰ ਦਾ ਧੰਨਵਾਦ ਕੀਤਾ ਗਿਆl ਇਸ ਮੌਕੇ ਤੇ ਸਰਪੰਚ ਕਮਲਜੀਤ ਲਾਡੀ,ਮਾਸਟਰ ਮਿਹਰ ਚੰਦ ( ਸਾਬਕਾ ਸਰਪੰਚ), ਮਾਸਟਰ ਕਸ਼ਮੀਰ ਚੰਦ ਭਾਟੀਆ,ਧਰਮਪਾਲ ( ਸਾਬਕਾ ਪੰਚਾਇਤ ਮੈਂਬਰ) ਆਸ਼ਾ ਰਾਣੀ (ਪੰਚਾਇਤ ਮੈਂਬਰ) ,ਸੋਹਣ ਲਾਲ, ਜਸਵਿੰਦਰ ਕੁਮਾਰ, ਤਰਸੇਮ ਲਾਲ ਰਾਜ ਕੁਮਾਰ, ਮਾਸਟਰ ਕਸ਼ਮੀਰ ਚੰਦ ਭਾਟੀਆ, ,ਡਾ.ਸ਼ਾਂਤੀ ਬੱਸੀ ( ਜਿਲਾ ਪ੍ਰਧਾਨ ਡਾਕਟਰ ਵਿੰਗ ),ਆਤਮਾ ਰਾਮ( ਬਲਾਕ ਪ੍ਰਧਾਨ) ਪਰਵੀਨ ਵਸ਼ਿਸ਼ਟ ( ਬਲਾਕ ਪ੍ਰਧਾਨ) ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles