Monday, March 17, 2025

ਸਿਰ ਦੇ ਵਾਲ ਦੋਬਾਰਾ ਲਿਆਉਣ ਦੇ ਚੱਕਰ ਵਿੱਚ ਕਰਵਾ ਬੈਠੇ ਅੱਖਾਂ ਦਾ ਨੁਕਸਾਨ

ਸੰਗਰੂਰ ਵਿਖੇ ਕਈ ਲੋਕ ਅਚਾਨਕ ਅੱਖਾਂ ਦੀ ਇਨਫੈਕਸ਼ਨ ਨੂੰ ਲੈ ਕੇ ਹਸਪਤਾਲਾਂ ਵਿੱਚ ਆਉਣੇ ਸ਼ੁਰੂ ਹੋ ਗਏ . ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਵਿੱਚ ਐਤਵਾਰ ਨੂੰ ਇੱਕ ਮੰਦਰ ਵਿੱਚ ਗੰਜਾਪਣ ਦੂਰ ਕਰਨ ਲਈ ਕੈੰਪ ਲਗਾਇਆ ਗਿਆ ਸੀ ਜਿਸ ਵਿੱਚ ਲੋਕਾਂ ਦੇ ਸਿਰਾਂ ਉੱਤੇ ਕੋਈ ਤੇਲ ਲਗਾਇਆ ਗਿਆ ਜਿਸ ਤੋਂ ਬਾਅਦ ਲਗਭਗ 20 ਲੋਕਾਂ ਦੀਆਂ ਅੱਖਾਂ ਵਿੱਚ ਇਨਫੈਕਸ਼ਨ ਹੋ ਗਿਆ। ਦਰਦ ਨਾਲ ਪੀੜਤ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ।
ਜਾਣਕਾਰੀ ਮੁਤਾਬਕ, ਮੰਦਰ ਵਿੱਚ ਦੁਬਾਰਾ ਵਾਲ ਲਿਆਉਣ ਲਈ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਦੂਰ ਦੁਰਾਡੇ ਤੋਂ ਬਹੁਤ ਸਾਰੇ ਲੋਕ ਇਸ ਕੈੰਪ ਵਿੱਚ ਆਏ। ਪਰ ਜਦੋਂ ਉਨ੍ਹਾਂ ਦੇ ਸਿਰ ‘ਤੇ ਤੇਲ ਲਾਇਆ ਗਿਆ, ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਇਨਫੈਕਸ਼ਨ ਹੋ ਗਈ, ਅੱਖਾਂ ਸੁੱਜ ਗਈਆਂ ਅਤੇ ਦਰਦ ਹੋਣ ਲੱਗਾ। ਐਮਰਜੈਂਸੀ ਵਿੱਚ ਡਾਕਟਰਾਂ ਦੇ ਅਨੁਸਾਰ, 20 ਦੇ ਕਰੀਬ ਲੋਕ ਆਪਣੀਆਂ ਅੱਖਾਂ ਦੀ ਇਨਫੈਕਸ਼ਨ ਦਾ ਇਲਾਜ ਕਰਵਾਉਣ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਅੱਖਾਂ ਦੇ ਮਾਹਿਰ ਨੂੰ ਦਿਖਾਉਣ ਦੀ ਸਲਾਹ ਦਿੱਤੀ ਗਈ। ਕੁਝ ਪੀੜਤਾਂ ਨੇ ਦੱਸਿਆ ਕਿ ਉਹ ਕੈਂਪ ਵਿੱਚ ਸਿਰ ‘ਤੇ ਵਾਲ ਲਿਆਉਣ ਦੀ ਉਮੀਦ ਨਾਲ ਆਏ ਸਨ, ਪਰ ਉਨ੍ਹਾਂ ਨੂੰ ਘਰ ਜਾ ਕੇ ਬਾਅਦ ਸਿਰ ਧੋਣ ਲਈ ਕਿਹਾ ਗਿਆ। ਅਜਿਹਾ ਕਰਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਵਿੱਚ ਲਾਲੀ ਅਤੇ ਦਰਦ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਆਉਣਾ ਪਿਆ। ਇਸ ਸੰਬੰਧ ਵਿੱਚ ਐਸਡੀਐਮ ਚਰਨਜੋਤ ਸਿੰਘ ਵਾਲੀਆਂ ਨੇ ਕਿਹਾ ਕਿ ਇਸ ਕੈਂਪ ਲਈ ਪ੍ਰਸ਼ਾਸਨ ਤੋਂ ਕੋਈ ਮਨਜ਼ੂਰੀ ਨਹੀਂ ਲੈ ਗਈ ਸੀ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੈਂਪ ਪ੍ਰਬੰਧਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles