ਜਲੰਧਰ ਦੇ ਰਹਿਣ ਵਾਲੇ ਯੂਟਿਊਬਰ ਦੇ ਘਰ ਬੰਬ ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਕੀਤੀ ਕਾਰਵਾਈ
ਬੀਤੇ ਦਿਨੀ ਜਲੰਧਰ ਚ ਇਕ ਯੂਟਿਊਬਰ ਦੇ ਘਰ ਬੰਬਨੁਮਾ ਚੀਜ਼ ਸੁੱਤੇ ਜਾਂ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤਾਂ ਇਸ ਬੰਬ ਸੁੱਟਣ ਵਾਲੇ ਬਾਰੇ ਜਾਣਕਾਰੀ ਇਕਠੀ ਕਰਨੀ ਸ਼ੁਰੂ ਕੀਤੀ ਗਈ, ਜਿਸ ਵਿੱਚ ਪਾਕਿਸਤਾਨ ਤੋਂ ਹੀ ਇਕ ਯੂਟਿਯੂਬਰ ਸ਼ਹਿਜ਼ਾਦ ਭੱਟੀ ਨੇ ਇਸ ਘਟਨਾ ਦੀ ਜਿੰਮੇਦਾਰੀ ਲੈਂਦੇ ਹੋਏ ਕਿਹਾ ਕੇ ਜਲੰਧਰ ਦਾ ਉਕਤ ਯੂਟਿਊਬਰ ਮੁਸਲਿਮ ਭਾਈਚਾਰੇ ਅਤੇ ਓਹਨਾ ਦੇ ਪੀਰ ਪੈਗੰਬਰਾਂ ਬਾਰੇ ਗ਼ਲਤ ਬੋਲਦਾ ਸੀ ਜਿਸ ਕਰ ਕੇ ਉਸ ਦੇ ਘਰ ਬੰਬ ਸੁੱਟਿਆ ਗਿਆ . ਇਸ ਤੋਂ ਬਾਅਦ ਉਸਨੇ ਵਾਰਨਿੰਗ ਦੇਂਦੇ ਹੋਏ ਇਹ ਵੀ ਕਿਹਾ ਕਿ ਜੋ ਵੀ ਇਸਲਾਮ ਬਾਰੇ ਗ਼ਲਤ ਬੋਲੇਗਾ ਉਸਦਾ ਅੰਜ਼ਾਮ ਬੁਰਾ ਹੋਵੇਗਾ .
ਜਲੰਧਰ ਦੇ ਦਿਹਾਤੀ ਪੁਲਿਸ ਦੇ ਐਸਐਸਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੰਧੂ ਨੇ ਕੁਝ ਧਾਰਮਿਕ ਟਿੱਪਣੀਆਂ ਕੀਤੀਆਂ ਸਨ । ਜਿਸ ਕਾਰਨ ਇਹ ਘਟਨਾ ਵਾਪਰੀ। ਜਦੋਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਸ ਅਪਰਾਧ ਦੇ ਪਿੱਛੇ ਕੌਣ ਸੀ।
ਜਦੋਂ ਜਲੰਧਰ ਦੇ ਰਾਏਪੁਰ ਰਸੂਲਪੁਰ ਦੇ ਰਹਿਣ ਵਾਲੇ ਯੂਟਿਊਬਰ ਦੇ ਘਰ ਗ੍ਰਨੇਡ ਸੁੱਟਿਆ ਗਿਆ, ਉਹ ਆਪਣੇ ਘਰ ਦੇ ਅੰਦਰ ਸੀ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਗ੍ਰਨੇਡ ਫਟਿਆ ਨਹੀਂ।
ਫਿਲਹਾਲ ਪੰਜਾਬ ਪੁਲਿਸ ਨੇ ਸੋਸ਼ਲ ਮੀਡਿਆ ਦੇ ਉਕਤ ਪਲੇਟਫਾਰਮ ਤੇ ਕੰਪਨੀ ਨੂੰ ਸ਼ਹਿਜ਼ਾਦ ਭੱਟੀ ਦਾ ਅਕਾਊਂਟ ਬੈਨ ਕਰਨ ਲਈ ਕਿਹਾ ਗਿਆ, ਜਿਥੇ ਕੰਪਨੀ ਨੇ ਉਕਤ ਪਾਕਿਸਤਾਨੀ ਯੂਟਿਊਬਰ ਸ਼ਹਿਜ਼ਾਦ ਭੱਟੀ ਦਾ ਭਾਰਤ ਵਿੱਚੋ ਅਕਾਊਂਟ ਬੈਨ ਕਰ ਦਿੱਤਾ ਹੈ, ਜਿਸ ਨਾਲ ਹੁਣ ਉਸਦਾ ਸੋਸ਼ਲ ਮੀਡਿਆ ਅਕਾਊਂਟ ਭਾਰਤ ਵਿੱਚ ਨਹੀਂ ਦੇਖਿਆ ਜਾ ਸਕੇਗਾ .