Monday, March 17, 2025

ਗੁਰੂ ਨਾਨਕ ਸੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਮੈਡੀਕਲ ਜਾਂਚ ਤੇ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ

ਨਵਾਂਸ਼ਹਿਰ ( ਜਤਿੰਦਰ ਪਾਲ ਸਿੰਘ ਕਲੇਰ )

ਇੱਥੋਂ ਨਜਦੀਕ ਬਰਨਾਲਾ ਚੌਕ ਕੋਲ੍ਹ ਗੁੱਗਾ ਮੜੀਆਂ ਸਥਾਨ ਤੇ “ਗੁਰੂ ਨਾਨਕ ਸੋਸ਼ਲ ਵੈਲਫੇਅਰ ਸੋਸਾਇਟੀ ਬਰਨਾਲਾ ਕਲਾਂ” ਵਲੋਂ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਭਾਈਚਾਰੇ ਦੇ ਸਹਿਯੋਗ ਨਾਲ੍ਹ ਮੁਫਤ ਡਾਕਟਰੀ ਜਾਂਚ ਤੇ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸਾਬਕਾ ਐਮ.ਐਲ.ਏ ਅੰਗਦ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਮੈਡੀਕਲ ਜਾਂਚ ਦੀ ਸੇਵਾ ਲਿਵਾਸਾ ਹਸਪਤਾਲ ਦੇ ਡਾ. ਜਾਸਮੀਨ ਦੀ ਤਕਨੀਕੀ ਅਗਵਾਈ ਵਿੱਚ ਨਿਭਾਈ ਗਈ ਜਿਸ ਵਿੱਚ 40 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਦਵਾਈ ਦਿੱਤੀ ਗਈ ਜਦਕਿ ਬੀ.ਡੀ.ਸੀ ਬਲੱਡ ਸੈਂਟਰ ਦੇ ਤਕਨੀਕੀ ਸਟਾਫ ਵਲੋਂ ਡਾ.ਹਰਪਾਲ ਸਿੰਘ ਦੀ ਅਗਵਾਈ ਵਿੱਚ 30 ਬਲੱਡ ਯੂਨਿਟ ਪ੍ਰਾਪਤ ਕੀਤੇ ਗਏ। ਇਸ ਮੌਕੇ ਸਾਬਕਾ ਐਮ.ਐਲ.ਏ.ਅੰਗਦ ਸਿੰਘ ਨੇ ਖੂਨਦਾਨੀਆਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਸਿਹਤ ਪੱਖੋਂ ਤੰਦਰੁਸਤ ਤੇ ਡਾਕਟਰੀ ਸ਼ਰਤਾਂ ਪੂਰੀਆਂ ਕਰਨ ਵਾਲ੍ਹੇ ਹਰ ਵਿਅਕਤੀ ਨੂੰ ਇਹ ਉੱਚੀ ਸੁੱਚੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੇ ਆਖਿਆ ਕਿ ਇੱਕ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ 65 ਸਾਲ ਵਿਚਕਾਰ ਹੋਵੇ, ਸਰੀਰ ਦਾ ਘੱਟੋ ਘੱਟ ਭਾਰ 45 ਕਿਲੋਗ੍ਰਾਮ ਹੋਵੇ, ਸਰੀਰ ਵਿੱਚ ਖੂਨ ਦਾ ਪੱਧਰ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਕੈਨੇਡਾ ਤੋਂ ਸੋਸਾਇਟੀ ਦੇ ਸਰਪ੍ਰਸਤ ਬਲਵੀਰ ਸਿੰਘ ਵਲੋਂ ਖੂਨਦਾਨੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਰਘਵੀਰ ਸਿੰਘ ਪਾਬਲਾ , ਸਕੱਤਰ ਬਲਵੰਤ ਸਿੰਘ ਪਾਬਲਾ, ਖਜਾਨਚੀ ਮਾਸਟਰ ਹਰਭਜਨ ਸਿੰਘ ਅਤੇ ਮੀਤ ਪ੍ਰਧਾਨ ਤਰਸੇਮ ਸਿੰਘ, ਹਰਬੰਸ ਸਿੰਘ ਐਸ.ਡੀ.ਓ, ਲਖਵੀਰ ਸਿੰਘ, ਸਰਪੰਚ ਹਰਮਨਜੀਤ ਸਿੰਘ, ਹਰਦਿਆਲ ਸਿੰਘ, ਬਾਬਾ ਧਰਮਪਾਲ ਸਿੰਘ, ਹਰਜਿੰਦਰ ਸਿੰਘ ਅਤੇ ਬੀ.ਡੀ.ਸੀ ਬਲੱਡ ਸੈਂਟਰ ਦੇ ਸਕੱਤਰ ਜੇ.ਐਸ.ਗਿੱਦਾ ਹਾਜਰ ਸਨ। ਸੋਸਾਇਟੀ ਵਲੋਂ ਮੁੱਖ ਮਹਿਮਾਨ, ਬੀ.ਡੀ.ਸੀ ਬਲੱਡ ਸੈਂਟਰ ਅਤੇ ਲਿਵਾਸਾ ਹਸਪਤਾਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles