Join
Wednesday, March 11, 2026
Wednesday, March 11, 2026

ਕਾਠਗੜ੍ਹ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਆਕਤੀ ਕੀਤਾ ਕਾਬੂ

ਨਵਾਂਸ਼ਹਿਰ /ਕਾਠਗੜ੍ਹ 5 ਜਨਵਰੀ (ਜਤਿੰਦਰ ਪਾਲ ਸਿੰਘ ਕਲੇਰ ) ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ  ਦੀ ਇਨ ਬਿਨ ਪਾਲਣਾ ਕਰਦੇ ਹੋਏ ਕਾਠਗੜ੍ਹ ਪੁਲਿਸ ਨੇ ਇਕ ਵਿਆਕਤੀ ਨੂੰ  ਕਾਬੂ ਕਰਕੇ ਉਸਦੇ ਕੋਲੋਂ 20.05 ਗ੍ਰਾਮ ਹੈਰੋਇਨ ਬਰਾਮਦ ਕੀਤੀ | ਪਲਿਸ ਨੇ ਕਥਿਤ ਆਰੋਪੀ ਦੇ ਖਿਲਾਫ਼ ਐਨ ਡੀ ਪੀ ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |

 ਮਾਮਲੇ ਦੇ ਜਾਂਚ ਅਧਿਕਾਰੀ  ਏ ਐਸ ਆਈ ਪ੍ਰੇਮ ਲਾਲ ਨੇ ਦੱਸਿਆਂ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ  ਪਿੰਡ ਬੱਛੂਆਂ  ਤੇ ਮੇਨ ਹਾਈਵੇ ਨੂੰ  ਜਾ ਰਹੀ ਸੀ ਕਿ ਇਸੇ ਦੌਰਾਨ ਸਾਹਮਣੇ ਖੜ੍ਹਾ ਇਕ ਨੌਜਵਾਨ ਪੁਲਿਸ ਪਾਰਟੀ ਨੂੰ  ਦੇਖਕੇ ਪਿੱਛੇ ਨੂੰ  ਮੁੜਨ ਲੱਗਿਆ ਤਾ  ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਕਤ ਵਿਆਕਤੀ ਨੂੰ  ਕਾਬੂ ਕਰਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ 20.05 ਗ੍ਰਾਮ ਹੈਰੋਇਨ ਬਰਾਮਦ ਹੋਈਆਂ | ਉਨ੍ਹਾਂ ਦੱਸਿਆਂ ਕਿ ਕਾਬੂ ਕੀਤੇ ਕਥਿਤ ਆਰੋਪੀ ਦੀ ਪਹਿਚਾਣ ਰਾਜਵੀਰ ਉਰਫ ਵੀਰ  ਪੁੱਤਰ ਮੁੰਨਾ ਦਾਸ ਵਾਸੀ ਗਲੀ ਨੰਬਰ 9 ਨਜਦੀਕ ਪਾਰਸ ਸਕੂਲ ਗਗਨ ਨਗਰ ਗਿਆਸਪੁਰਾ ਥਾਣਾ ਡਾਬਾ ਜਿਲ੍ਹਾਂ ਲੁਧਿਆਣਾ ਦੇ ਰੂਪ ਵਿੱਚ ਹੋਈ |

Related Articles

LEAVE A REPLY

Please enter your comment!
Please enter your name here

Latest Articles