Join
Wednesday, March 11, 2026
Wednesday, March 11, 2026

ਵਰਮਾ ਕੁਲੈਕਸ਼ਨ  ਰੈਡੀਮੇਡ ਕੱਪਡੇ ਦੀ ਦੁਕਾਨ ਤੇ ਫਾਇਰਿੰਗ ਕਰਨੇ ਵਾਲੇ ਪੁਲਿਸ ਨੇ ਦਬੋਚੇ

– 32 ਬੋਰ ਪਿਸਟਲ ਅਤੇ 1 ਰੋਂਦ ਜ਼ਿੰਦਾ ,ਦੋ ਚੱਲੇ ਹੋਏ
– 30 ਬੋਰ ਪਿਸਟਲ ਬਿਨਾਂ ਮੈਗਜੀਨ ,ਦੋ ਜਿੰਦਾ ਰੋਂਦ 9 ਐਮਐਮ ਅਚੇ 9 ਐਮਐਮ ਪਿਸਟਲ ਮੈਗਜੀਨ ਕੀਤਾ ਬਰਾਮਦ

ਨਵਾਸ਼ਹਿਰ 5 ਜਨਵਰੀ (ਜਤਿੰਦਰਪਾਲ ਸਿੰਘ ਕਲੇਰ ) ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਤੁਸ਼ਾਰ ਗੁਪਤਾ  ਨੇ ਪਿਛਲੇ ਦਿਨੀਂ ਵਰਮਾ ਕੁਲੈਕਸ਼ਨ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਮੋਟਰਸਾਈਕਲ ਸਵਾਰਾ ਵਲੋਂ ਫਾਇਰਿੰਗ ਕਰਨ ਵਾਲੇ ਤਿੰਨ ਆਰੋਪੀਆਂ ਨੂੰ  ਕਾਬੂ ਕਰਕੇ ਉਨਾਂ ਦੇ ਕੋਲੋਂ 32 ਬੋਰ ਪਿਸਟਲ ਅਤੇ 1 ਰੋਂਦ ਜ਼ਿੰਦਾ ,ਦੋ ਚੱਲੇ ਹੋਏ  30 ਬੋਰ ਪਿਸਤੌਲ ਬਿਨਾਂ ਮੈਗਜ਼ੀਨ ,ਦੋ ਜ਼ਿੰਦਾ ਰੋਂਦ 9 ਐਮਐਮ  ਪਿਸਤੌਲ ਮੈਗਜ਼ੀਨ ਕੀਤਾ ਬਰਾਮਦ  ਕੀਤੇ ਹਨ |  ਪੁਲਿਸ ਨੇ ਤਿੰਨਾਂ ਦੇ ਖਿਲਾਫ਼ ਆਰਮਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆਂ ਕਿ ਪਿਛਲੇ ਦਿਨੀ  ਬੁਲਟ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਰਮਾ ਕੁਲੈਕਸ਼ਨ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ  ਪਰ ਕਾਮਯਾਬ ਨਹੀ ਹੋ ਸਕੇ | ਜਿਸ ਸਬੰਧੀ ਵਰਮਾ ਕੁਲੈਕਸ਼ਨ ਦੇ ਮਾਲਕ ਰਵੀ ਕੁਮਾਰ ਨੇ ਪੁਲਿਸ ਨੂੰ  ਸ਼ਿਕਾਇਤ ਕੀਤੀ ਸੀ  ਪੁਲਿਸ ਵਲੋਂ ਆਰੋਪੀਆਂ ਨੂੰ  ਫੜਨ ਲਈ ਅਲੱਗ ਅਲੱਗ ਟੀਮਾਂ ਦਾ ਗਠਨ ਕੀਤਾ ਗਿਆ | ਜਿਸਦੇ ਤਹਿਤ  ਐਸ ਐਸ ਪੀ ਵਲੋਂ ਇੰਸਪੈਕਟਰ ਅਵਤਾਰ ਸਿੰਘ, ਸੀ ਏ ਆਈ ਇੰਸਪੈਕਟਰ ਨੀਰਜ਼ ਚੌਧਰੀ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਦਾ ਗਠਨ ਕੀਤਾ  |

ਪੁਲਿਸ ਨੇ ਜਸਕਰਨ ਸਿੰਘ ਉਰਫ ਕੰਨੂ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮਾਜਾਰਾ ਥਾਣਾ ਗੜਸ਼ੰਕਰ ਜਿਲ੍ਹਾਂ ਹੁਸ਼ਿਆਰਪੁਰ  ਵਿਦੇਸ਼ ਅਮਰੀਕਾ ਅਤੇ 2 ਅਣਪਛਾਤੇ ਬੁਲਟ ਮੋਟਰਸਾਈਕਲ ਸਵਾਰਾਂ ਨੌਜਵਾਨ ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਪੁਲਿਸ ਨੇ ਵਾਰਦਾਤ ਨੂੰ  ਅੰਜ਼ਾਮ ਦੇਣ ਵਾਲੇ ਕਥਿਤ ਅਰੋਪੀਆਂ ਸੁਖਜਿੰਦਰ ਸਿੰਘ ਉਰਫ ਬੋਬੀ ਪੁੱਤਰ ਸੰਤੋਖ ਸਿੰਘ ਵਾਸੀ ਰਾਮਪੁਰ ਲੱਲੀਆਂ ਥਾਣਾ ਲਾਬੜਾ ਜ਼ਿਲ੍ਹਾਂ ਜਲੰਧਰ, ਰਣਵੀਰ ਸਿੰਘ ਉਰਫ ਰੈਬੂ ਪੁੱਤਰ ਅਵਤਾਰ ਸਿੰਘ ਵਾਸੀ ਵਿਸੇਸਰਪੁਰ ਥਾਣਾ ਲਾਬੜਾ ਜਿਲ੍ਹਾਂ ਜਲੰਧਰ  ਨੂੰ   ਡਰੀਮਲੈਂਡ ਰਿਜ਼ੋਰਟ ਬੰਗਾ ਰੋਡ ਪਿੰਡ ਕਰੀਹਾ ਸਾਈਡ ਨੂੰ  ਜਾਦੀ ਸੜਕ ਤੋਂ ਕਾਬੂ ਕੀਤਾ |  ਜਦਕਿ  ਕਥਿਤ ਆਰੋਪੀਆ ਨੇ ਪੁੁਲਿਸ ਤੋਂ ਬਚਣ ਲਈ ਪੁਲਿਸ ਤੇ ਫਾਇਰਿੰਗ ਵੀ ਕੀਤੀ |  ਐਸ ਐਸ ਪੀ ਤੁਸ਼ਾਰ ਗੁਪਤਾ ਨੇ ਦੱਸਿਆਂ ਕਿ ਆਰੋਪੀਆਂ ਨੇ ਸ਼ੁਰੂਆਤੀ ਪੁੱਛਗਿਛ ਵਿੱਚ ਕਬੂਲ ਕੀਤਾ ਕਿ   ਉਹ ਆਪਣੇ ਸਾਥੀ ਰਣਵੀਰ ਸਿੰਘ ਉਰਫ ਰੈਬੀ ਉਕਤ ਦੇ ਇਕ ਦੋਸਤ ਹਬਰਜੀ ਸਿੰਘ ਭੰਡਾਲ ਵਾਸੀ ਚਿੱਟੀ ਜਿਲ੍ਹਾਂ ਜਲੰਧਰ ਜੋ ਇੰਗਲੈਂਡ ਰਹਿੰਦਾ ਹੈ। ਉਸ ਦੇ ਕਹਿਣ ਤੇ  ਆਪਣੇ ਦੋਂ ਸਾਥੀਆਂ ਰਣਵੀਰ ਸਿੰਘ ਉਰਫ ਰੈਬੋ ਅਤੇ  ਅਦਿਤਿਆ ਨੂੰ ਵਾਲੀ ਕਲਿਆਣਪੁਰ ਥਾਣਾ ਲਾਬੜਾ  ਜਿਲ੍ਹਾਂ ਜਲੰਧਰ  ਨਾਲ ਮਿਲ ਕੇ ਵਰਮਾ ਕੁਲੈਕਸ਼ਨ  ਨਵਾਸ਼ਹਿਰ ਦੁਕਾਨ ਤੇ ਫਾਇਰਿੰਗ ਕਰਨ ਆਏ ਸੀ | ਜਦਕਿ ਪੁਲਿਸ ਨੇ ਰਣਵੀਰ ਸਿੰਘ ਉਰਫ ਰੈਬੋ  ਅਤੇ ਅਦਿਤਿਆ ਨੰਨੂ ਨੂੰ  ਗ੍ਰਿਫਤਾਰ ਕਰ ਲਿਆ | ਉਨ੍ਹਾਂ ਤੋਂ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ  ਰਣਵੀਰ ਰੈਬੂ ਦਾ ਸਾਥੀ ਹਰਜੀਤ ਭੰਡਾਲ ਵਾਸੀ ਚਿੱਟੀ ਜੋ ਇੰਗਲੈਂਡ ਗਿਆ ਹੈ   | ਮੁਕੱਦਮੇ ਦੇ ਦੋਸ਼ੀ ਜਸਕਰਨ ਸਿੰਘ ਉਰਫ ਕੰਨੂ ਵਾਸੀ ਕੁਕੜ ਮਾਜਾਰਾ ਜੋ ਵੀ ਮੌਜੂਦਾ ਸਮੇਂ ਅਮਰੀਕਾ ਰਹਿੰਦਾ ਦੇ ਸੰਪਰਕ ਵਿੱਚ ਸੀ |  ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆਂ ਕਿ ਜਲੰਧਰ ਵੈਸਟ ਇਲਾਕੇ ਵਿੱਚ ਇਕ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੋਸ਼ਿਸ ਵੀ ਕੀਤੀ | ਪਰ ਉਹ ਕਾਮਯਾਬ ਨਹੀ ਹੋਏ | ਇਸ ਵਾਰਦਾਤ ਵਿੱਚ ਉਨ੍ਹਾਂ 30 ਬੋਰ ਪਿਸਟਲ  ਦਾ ਮੈਗਜ਼ੀਨ ਸੁਨਿਆਰੇ ਦੀ ਦੁਕਾਨ ਤੇ ਡਿੱਗ ਗਿਆ ਸੀ | ਜੋ ਜਲੰਧਰ ਪੁਲਿਸ ਨੇ ਬਰਾਮਦ ਕੀਤਾ | ਜਿਸ ਤੋਂ ਬਾਅਦ ਇਨ੍ਹਾਂ ਕਪੂਰਥਲਾ ਦੀ ਹਦੂਦ  ਅੰਦਰ ਹਥਿਆਰ ਦੇ ਨੋਕ ਤੇ  3 ਪੈਟਰੋਲ ਪੰਪਾਂ ਤੋਂ ਨਕਦੀ ਲੁੱਟੀ | ਜਿਨ੍ਹਾਂ ਦੀ ਗ੍ਰਿਫਤਾਰੀ ਬਾਅਦ ਉਕਤ ਮਾਮਲੇ ਵੀ ਸੁਲਝਾ ਲਏ ਗਏ |  ਆਰੋਪੀਆਂ ਵਲੋਂ ਵਰਤੇ ਗਏ ਹਥਿਆਰਾਂ ਵਿੱਚੋਂ ਪਿਸਟਲ 32 ਬੋਰ 9 ਐਮਐਮ  ਦਾ ਮੈਗਜ਼ੀਨ ਅਤੇ 30 ਬੋਰ ਦਾ ਪਿਸਤੌਲ ਬਿਨਾ ਮੈਗਜ਼ੀਨ ਬ੍ਰਾਮਦ ਕੀਤਾ ਜਾ ਚੁੱਕਾ ਹੈ |  ਉਨ੍ਹਾਂ ਦੱਸਿਆ ਕਿ ਤਿੰਨਾਂ ਆਰੋਪੀਆਂ ਨੂੰ  ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles