– ਸੂਰੀ ਹਸਪਤਾਲ ਵਲੋਂ ਮਾਹਿਰ ਡਾਕਟਰਾਂ ਦੀ ਟੀਮ ਨਾਲ ਮਰੀਜਾਂ ਦੀ ਕੀਤਾ ਚੈਁਕਅਪ
– 200 ਦੇ ਕਰੀਬ ਮਰੀਜਾਂ ਦਾ ਕੀਤਾ ਚੈਁਕਅਪ ,80 ਯੂਨਿਟ ਖੂਨ ਇਕੱਤਰ
ਨਵਾਸ਼ਹਿਰ /ਕਾਠਗੜ੍ਹ 24 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਤੇ ਕੋਟਿਨ ਕੋਟਿ ਪ੍ਰਣਾਮ ਤੇ ਸ਼ਹੀਦਾਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਚਾਹਲ ਮੈਡੀਕਲ ਸਟੋਰ ਕਾਠਗੜ੍ਹ ਦੇ ਨਜ਼ਦੀਕ ਸਥਿਤ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਖੇ ਹਰ ਸਾਲ ਦੀ ਤਰ੍ਹਾਂ ਤੀਸਰਾ ਖੂਨਦਾਨ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਪ੍ਰਸਿੱਧ ਸਮਾਜ ਸੇਵੀ ਵਿੱਕੀ ਚਾਹਲ ਅਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਕੈਂਪ ਵਿਚ ਐਸਡੀਐਮ ਬਲਾਚੌਰ ਕ੍ਰਿਤਿਕਾ ਗੋਇਲ ਅਤੇ ਜਿਲ੍ਹਾਂ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਵਿਸ਼ੇਸ਼ ਤੌਰ ਤੇ ਪਹੁੰਚੇ |


ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿੱਕੀ ਚਾਹਲ ਨੇ ਦੱਸਿਆ ਕਿ ਭੱਦੀ ਰੋਡ ਤੇ ਸਥਿਤ ਸੂਰੀ ਹਸਪਤਾਲ ਦੇ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾਕਟਰ ਅਮਨਦੀਪ ਕੌਰ ਸੂਰੀ ਦੇ ਮਾਹਿਰ ਡਾਕਟਰਾਂ ਦੀ ਟੀਮ ਜਿਸ ਵਿਚ ਪੇਟ ਤੇ ਜਿਗਰ ਦੇ ਰੋਗ ਮਾਹਿਰ ਡਾਕਟਰ ਸੁਖਰਾਜ ਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜੋ ਕਿ ਅੱਜ ਕੱਲ ਉਹ ਲਿਵਾਸਾ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ | ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੀ ਮਾਹਿਰ ਡਾਕਟਰਾਂ ਦੀ ਟੀਮ ਅਤੇ ਉਨ੍ਹਾਂ ਸਹਾਇਕ ਜਿਹਨਾਂ ਵਿਚ ਸੋਢੀ , ਡਿੰਪਲ, ਰੰਜਨਾ, ਮਨੀਸ਼ਾ ਨੇ 200 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ |


ਇਸ ਮੌਕੇ ਤੇ ਜਰੂਰਤਮੰਦ ਮਰੀਜਾਂ ਨੂੰ ਫ੍ਰੀ ਦਵਾਈਆ ਅਤੇ ਐਨਕਾਂ ਵੀ ਦਿੱਤੀਆਂ ਗਈਆਂ | ਜਦਕਿ ਇਸ ਕੈਂਪ ਵਿਚ ਸੰਤ ਬਾਬਾ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਗੜ੍ਹੀ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 80 ਯੂਨਿਟ ਖੂਨ ਇਕੱਤਰ ਹੋਇਆ | ਇਸ ਮੌਕੇ ਡਾਕਟਰ ਬਲਦੇਵ ਸਿੰਘ ਪਨੇਸਰ ਸੀਨੀਅਰ ਪੱਤਰਕਾਰ ਪੱਤਰਕਾਰ, ਸੰਤੋਖ ਸਿੰਘ ਸ਼ਿਵਾਲਿਕ,ਵਿੱਕੀ ਚੋਧਰੀ ਸੀਨੀਅਰ ਕਾਂਗਰਸੀ ਆਗੂ,ਦੇਸ ਰਾਜ ਹੱਕਲਾ, ਚੋਧਰੀ ਧਰਮਪਾਲ ਚੇਚੀ ਕਾਠਗੜ੍ਹ , ਨਾਨਕ ਸਿੰਘ ਜੰਡੀ, ਪ੍ਰਵੀਨ ਕੁਮਾਰ ਠੇਕੇਦਾਰ ਨਿੱਘੀ, ਡਾਕਟਰ ਮਨਜੀਤ ਸਿੰਘ ਪਨੇਸਰ, ਨਰੇਸ਼ ਕੁਮਾਰ, ਕਪਿਲ ਦੇਵ ਮਹਾਂਵੀਰ ਭੂੰਬਲਾ, ਜਸਵੀਰ ਲਾਲ ਭੂੰਬਲਾ, ਸ਼ਾਮ ਲਾਲ ਭੂੰਬਲਾ, ਵਿੱਕੀ ਬੰਗਾ, ਗੁਰਨਾਮ ਸਿੰਘ, ਜਸਵੀਰ ਸਿੰਘ, ਜੱਸੀ ਲਾਡੀ ਲੋਚਨ, ਅਸ਼ੋਕ ਕੁਮਾਰ, ਸ਼ਾਮ ਲਾਲ ਬੇਕਰੀ, ਗੁਰਸ਼ਕਤੀ ਬਾਗੜੀ , ਪੈਨੀ ਪਹਿਲਵਾਨ ਬਲਾਕ ਸੰਮਤੀ ਮੈਂਬਰ ਜੋਨ ਕਾਠਗੜ੍ਹ , ਬਲਵੀਰ ਸਿੰਘ ਭੰਗੂ, ਹਨੀ ਚੌਧਰੀ ਕਾਠਗੜ੍ਹ . ਡਾਕਟਰ ਵਾਸਦੇਵ ਬਾਂਠ, ਸਮੇਤ ਵੱਡੀ ਗਿਣਤੀ ਵਿਚ ਇਲਾਕਾ ਲੋਕ ਹਾਜ਼ਰ ਸਨ।


