Join
Thursday, March 12, 2026
Thursday, March 12, 2026

ਸਿਆਸੀ ਪਾਰਟੀਆਂ ਚੋਣਾਂ ਦੀ ਜਿੱਤ ਵਿੱਚ ਸ਼ਹੀਦੀ ਪੰਦਰਵਾੜੇ ਦੀਆਂ ਮਰਿਆਦਾ ਭੁੱਲੀਆਂ 

– ਲੱਖ ਲਾਹਣਤਾਂ ਜਿੱਤ ਦੇ ਜਸ਼ਨ ਮੋਕੇ ਢੋਲ ਵਜਵਾਉਣ ਵਾਲਿਆਂ  ਦਾ :ਜਥੇਦਾਰ ਸੁਰਜੀਤ ਸਿੰਘ ਦੁਭਾਲੀ

ਨਵਾਂਸ਼ਹਿਰ 18 ਦਸੰਬਰ(ਜਤਿੰਦਰ ਪਾਲ ਸਿੰਘ ਕਲੇਰ )  ਬੀਤੇ ਕੱਲ ਪੂਰੇ ਪੰਜਾਬ ਵਿਚ ਬਲਾਕ ਸੰਮਤੀ ਅਤੇ ਜਿਲ੍ਹਾਂ ਪਰਿਸ਼ਦ ਦੀਆਂ ਹੋਈਆਂ ਚੋਣਾਂ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਇਹਨਾਂ ਚੋਣ ਨਤੀਜਿਆਂ ਵਿੱਚ ਮੱਲਾਂ ਮਾਰੀਆਂ ਹਨ ਜਿਨਾਂ ਦੀ ਨਤੀਜੇ ਦੇਰ  ਸ਼ਾਮ  ਆਉਣ ਦੇ ਜੇਤੂ ਉਮੀਦਵਾਰਾਂ ਦੇ ਵਲੋਂ  ਢੋਲ ਧਮਾਕੇ ਵਜਾਏ ਗਏ |  ਪਰ ਪੰਜਾਬੀ ਆਪਣੀ ਕੌਮ ਦੇ ਨਾਲ ਨਾਲ ਆਪਣੇ ਵਿਰਸੇ ਦਾ ਇਤਿਹਾਸ ਦਾ ਭੁੱਲ ਹੀ ਰਹੇ ਹਨ ਸਗੋਂ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸ਼ਹੀਦੀ ਪੰਦਰਵਾੜੇ ਜਾਂ ਸ਼ਹੀਦੀ ਹਫਤਿਆਂ ਨੂੰ ਵੀ ਭੁੱਲ ਗਏ ਜਿੱਥੇ ਪੁਰਾਣੇ ਬਜ਼ੁਰਗ ਸ਼ਹੀਦੀ ਹਫਤਿਆਂ ਨੂੰ ਜ਼ਮੀਨਾਂ ਦੇ ਉੱਤੇ ਸੋ ਕੇ ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦੇ ਹਨ ਅਤੇ ਕੋਈ ਵੀ ਸ਼ੁਭ ਕਾਰਜ਼ ਜਾ ਨੱਚਣ ਟੱਪਣ ਵਾਲੇ ਕਾਰਜਾਂ ਤੋਂ ਗੁਰੇਜ਼ ਕਰਦੇ ਹਨ ਪਰ ਇੱਥੇ ਚੋਣਾਂ ਦੇ ਨਤੀਜਿਆਂ ਤੇ ਢੋਲ ਧਮੱਕੇ ਪਾ ਕੇ ਜਸ਼ਨ ਮਨਾਉਣਾ ਕਿਤੇ ਨਾ ਕਿਤੇ ਮੂਰਖਤਾ ਦੀ ਨਿਸ਼ਾਨੀ ਹੈ ਇਹਨਾਂ ਸ਼ਬਦਾਂ  ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਜਥੇਦਾਰ ਸੁਰਜੀਤ ਸਿੰਘ ਦੋਭਾਲੀ  ਕਿਹਾ  ਕਿ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਜਿੱਤ ਦੀ ਖੁਸ਼ੀ ਵਿੱਚ ਢੋਲ ਜਾਂ ਜਸ਼ਨ ਨਾ ਮਨਾਇਆ ਜਾਵੇ ਸਗੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਹੀ ਆਪਣੀ ਖੁਸ਼ੀ ਪ੍ਰਗਟਾਵਾ ਕੀਤਾ ਜਾਵੇ ਇਸ ਮੌਕੇ ਢੋਲ ਵਜਾ ਕੇ  ਸੋੜੀ ਮਾਨਸਿਕਤਾ  ਜਾਹਿਰ ਕੀਤੀ ਹੈ | ਜਥੇਦਾਰ ਦੋਭਾਲੀ ਨੇ ਕਿਹਾ ਕਿ ਲੱਖ ਲਾਹਣਤਾਂ ਹਨ ਉਹਨਾਂ ਸਿਆਸੀ ਪਾਰਟੀਆਂ ਦਾ ਜੋ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੇ ਚਾਲੇ ਸ੍ਰੀ ਆਨੰਦਪੁਰ ਸਾਹਿਬ ਤੋਂ ਹੀ ਸਫਰ ਏੇ ਸ਼ਹਾਦਤ ਦੀ ਯਾਤਰਾ ਤੋਰੀ ਸੀ ਉਸੇ ਸ਼ਹੀਦੀ ਹਫਤੇ ਨੂੰ ਜਿੱਥੇ ਸੋਗ ਵਜੋਂ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਸਿਆਸੀ ਪਾਰਟੀਆਂ ਵੱਲੋਂ ਢੋਲ ਧਮੱਕੇ ਭੰਗੜੇ ਪਾ ਕੇ ਜਸ਼ਨ ਮਨਾਉਣਾ ਅਤੇ ਨਿੰਦਨਯੋਗ ਹੈ |


Related Articles

LEAVE A REPLY

Please enter your comment!
Please enter your name here

Latest Articles