Join
Monday, March 16, 2026
Monday, March 16, 2026

ਚੋਣ ਕਮਿਸ਼ਨ  ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਅਮਨ ਕਾਨੂੰਨ ਨਾਲ ਵੋਟਾ ਪਵਾਈਆਂ ਗਈਆਂ 

– ਐਸ ਐਸ ਓ  ਅਭਿਸ਼ੇਕ ਸ਼ਰਮਾ ਨਵਾਂਸ਼ਹਿਰ /ਕਾਠਗੜ੍ਹ ਨੇ ਕੀਤਾ  ਇਲਾਕਾ ਨਿਵਾਸੀਆਂ ਅਤੇ ਵੋਟਰਾਂ ਦਾ ਧੰਨਵਾਦ

ਕਾਠਗੜ੍ਹ 15 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਸੂਬੇ ਅੰਦਰ ਜਿਲ੍ਹਾਂ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ  ਚੋਣਾਂ ਸ਼ਾਤੀਪੂਰਕ ਸੰਪਨ ਹੋ ਗਈਆਂ | ਇਸ ਦੇ ਲਈ ਥਾਣਾ ਕਾਠਗੜ੍ਹ ਦੇ ਐਸ ਐਸ ਓ ਅਭਿਸ਼ੇਕ ਸ਼ਰਮਾ ਨੇ ਸਾਰੇ ਇਲਾਕੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |  ਉਨ੍ਹਾਂ ਦੱਸਿਆਂ ਕਿ ਪੁਲਿਸ  ਅਤੇ ਪ੍ਰਸ਼ਾਸ਼ਨ ਵਲੋਂ ਚੋਣਾਂ  ਨੂੰ  ਲੈ ਕੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ |  ਪੁਲਿਸ ਪ੍ਰਸ਼ਾਸਨ ਵਲੋਂ ਵੋਟਾਂ ਦੇ ਮੱਦੇਨਜ਼ਰ  ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਅਮਨ ਸ਼ਾਂਤੀ ਨਾਲ ਵੋਟਾਂ ਪਵਾਈਆਂ ਗਈਆਂ |   ਪੁਲਿਸ ਵਲੋਂ ਪੈਟ੍ਰੋਲਿੰਗ  ਟੀਮਾਂ ਲਗਾਈਆਂ ਗਈਆ ਜੋ ਕਿ ਵੱਖ ਵੱਖ ਪਿੰਡਾਂ ਵਿਚ ਜਾਂ ਕੇ ਚੋਣ ਬੂਥਾਂ ਦੀ ਨਿਗਰਾਨੀ ਰੱਖ ਰਹੀਆਂ ਸਨ  | ਚੋਣਾਂ ਦੋਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਹੀ ਵਾਪਰੀ ਇਸ ਲਈ ਇਲਾਕੇ ਦੇ ਲੋਕਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ।

Related Articles

LEAVE A REPLY

Please enter your comment!
Please enter your name here

Latest Articles

2