ਜੀਵ ਨੂੰ ਜ਼ਿੰਦਗੀ ‘ਚ ਪੁੰਨ ਦੇ ਬੀਜ ਹੀ ਬੀਜਣੇ ਚਾਹੀਦੇ ਹਨ- ਸਵਾਮੀ ਚੇਤਨਾ ਨੰਦ ਜੀ
ਨਵਾਂਸ਼ਹਿਰ /ਕਾਠਗੜ੍ਹ, 28ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪੰਚਵਟੀ ਧਾਮ ਗੋਲੂਮਾਜਰਾ ਵਿਖੇ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਸਲਾਨਾ ਤਿੰਨ ਦਿਨਾਂ ਸੰਤ ਸਮਾਗਮ ਸਮੂਹ ਭੂਰੀ ਵਾਲੀਆਂ ਨਾਮ ਲੇਵਾ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਕਰਵਾਇਆ ਗਿਆ। ਇਸ ਸੰਬੰਧ ਵਿੱਚ ਪੰਚਵਟੀ ਧਾਮ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਜਗਤ ਗੁਰੂ ਬਾਬਾ ਗਰੀਬਦਾਸ ਜੀ ਮਹਾਰਾਜ ਦੀ ਰਚਿਤ ਅੰਮ੍ਰਿਤਮਈ ਬਾਣੀ ਦੇ ਰਖਵਾਏ ਗਏ ਅਖੰਡ ਪਾਠ ਦੀ ਸੰਪੂਰਨਤਾ ਦੇ ਭੋਗ ਮੌਜੂਦਾ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਵੱਲੋਂ ਪਾਏ ਜਾਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਜੁੜ ਬੈਠੀਆਂ ਸੰਗਤਾਂ ਨੂੰ ਸਤਿਸੰਗ ਉਪਦੇਸ਼ ਕਰਦਿਆਂ ਆਚਾਰੀਆ ਜੀ ਨੇ ਕਿਹਾ ਕਿ ਇਸ ਸੰਸਾਰ ਵਿੱਚ ਪਾਪ ਤੇ ਪੁੰਨ ਦੋ ਬੀਜ ਜੀਵਾਂ ਵੱਲੋਂ ਬੀਜੇ ਜਾ ਰਹੇ ਹਨ ਜਿਨਾਂ ਵਿੱਚੋਂ ਪਾਪ ਦਾ ਬੀਜ ਬੀਜਣ ਵਾਲਾ ਨਰਕਾਂ ਵਾਲੇ ਪਾਸੇ ਚਲਾ ਜਾਂਦਾ ਹੈ ਅਤੇ ਪੁੰਨ ਦਾ ਬੀਜ ਬੀਜਣ ਵਾਲਾ ਸਵਰਗ ਅਤੇ ਸੱਚਖੰਡ ਦੀ ਪ੍ਰਾਪਤੀ ਕਰਦਾ ਹੈ। ਉਹਨਾਂ ਕਿਹਾ ਕਿ ਆਤਮਾ ਦੀ ਪਵਿੱਤਰਤਾ ਵਾਸਤੇ ਨਾਮ ਜਪਣਾ ਚਾਹੀਦਾ ਹੈ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਾਡਾ ਕੋਈ ਵੀ ਸਵਾਸ ਨਾਮ ਤੋਂ ਬਿਨਾਂ ਖਾਲੀ ਨਾ ਜਾਵੇ, ਅਸੀਂ ਕੰਮ ਕਰਦੇ, ਸੋਂਦੇ-ਜਾਗਦੇ, ਖਾਂਦੇ- ਪੀਂਦੇ ਨਾਮ ਸਿਮਰਨ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਜੀਵ ਨੂੰ ਬੇਕਾਰ ਕੰਮਾਂ ਤੋਂ ਆਪਣਾ ਧਿਆਨ ਹਟਾ ਕੇ ਸਮੇਂ ਅਤੇ ਧਨ ਦਾ ਸਦ ਉਪਯੋਗ ਕਰਦੇ ਹੋਏ ਨਿਸ਼ਕਾਮ ਸੇਵਾ ਤੇ ਨਿਸ਼ਕਾਮ ਕਰਮ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪਰਮਾਤਮਾ ਵੱਲੋਂ ਸਭ ਨੂੰ ਸਵਾਸਾਂ ਦੀ ਸੀਮਤ ਪੂੰਜੀ ਮਿਲੀ ਹੋਈ ਹੈ ਅਤੇ ਸਾਨੂੰ ਆਪਣੇ ਅੰਤਿਮ ਸਮੇਂ ਤੋਂ ਪਹਿਲਾਂ-ਪਹਿਲਾਂ ਭਜਨ ਸਿਮਰਨ ਨਾਲ ਆਪਣਾ ਜੀਵਨ ਸਫਲ ਕਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼ਬਦ ਦੇ ਚਿੰਤਨ ਅਤੇ ਨੇਕ ਕਰਮ ਨਾਲ ਜੀਵ ਨੂੰ ਇੱਥੇ ਵੀ ਸੁੱਖ ਪ੍ਰਾਪਤ ਹੁੰਦਾ ਹੈ ਤੇ ਪਰਮਾਤਮਾ ਦੇ ਘਰ ਵਿੱਚ ਵੀ ਸੁੱਖ ਮਿਲਦਾ ਹੈ। ਉਹਨਾਂ ਕਿਹਾ ਕਿ ਸੰਤ ਸਾਨੂੰ ਸੱਚ ਦਾ ਮਾਰਗ ਦਿਖਾਉਂਦੇ ਹਨ ਜਿਸ ਨਾਲ ਸਾਡੇ ਮਨ ਵਿੱਚ ਨਿਮਰਤਾ ਦੇ ਗੁਣ ਪੈਦਾ ਹੁੰਦੇ ਹਨ ਤੇ ਸਾਡਾ ਮਨ ਪ੍ਰਭੂ ਭਗਤੀ ਵਿੱਚ ਲੱਗਦਾ ਹੈ। ਉਹਨਾਂ ਕਿਹਾ ਕਿ ਸਭ ਨੂੰ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਹਰ ਲੋੜਵੰਦ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਘੁੰਮਣ ਘਮਾਉਹਨਾਂ ਕਿਹਾ ਕਿ ਸਭ ਨੂੰ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਹਰ ਲੋੜਵੰਦ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਮਹਾਰਾਜ ਚੇਤਨਾ ਨੰਦ ਜੀ ਨੇ ਸੰਗਤਾਂ ਨੂੰ ਨਾਮ ਦਾਨ ਦੀ ਬਖਸ਼ਿਸ਼ ਕੀਤੀ ਅਤੇ ਆਸ਼ੀਰਵਾਦ ਦਿੱਤਾ। ਇਸ ਦੌਰਾਨ ਡੇਰਾ ਬੌੜੀ ਸਾਹਿਬ ਦੇ ਮੌਜੂਦਾ ਗੱਦੀਨਸ਼ੀਨ ਸੁਆਮੀ ਦਿਆਲ ਦਾਸ ਜੀ ਨੇ ਵੀ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲ ਕੀਤਾ। ਆਈਆਂ ਸੰਗਤਾਂ ਦਾ ਧੰਨਵਾਦ ਸੇਵਾਦਾਰ ਬਿਹਾਰੀ ਲਾਲ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।
ਇਹਨਾਂ ਸਮਾਗਮ ਵਿੱਚ ਪੰਚਵਟ ਧਾਮ ਦੇ ਭਗਤ ਸਤਨਾਮ ਕੁਮਾਰ, ਠੇਕੇ. ਰੋਸ਼ਨ ਲਾਲ ਬਾਗੋਵਾਲ, ਮਾ. ਅਸ਼ੋਕ ਕੁਮਾਰ ਰਾਮ ਸ਼ਾਹ ਪਰਵੀਨ ਬੇਲੜੀ, ਜੋਗਿੰਦਰ ਪਾਲ ਗਿੰਦੂ, ਨਵੀਨ ਟੁੰਡੇਵਾਲ, ਮਾ. ਰਾਜ ਕੁਮਾਰ, ਬਾਲ ਕਿਸ਼ਨ ਟੁੰਡੇਵਾਲ, ਠੇਕੇ. ਸੁਰਜੀਤ ਭਾਟੀਆ, ਜਸਪਾਲ ਭਾਟੀਆ, ਸੋਹਨ ਲਾਲ ਭਾਟੀਆ, ਭਗਤ ਤਰਸੇਮ ਲਾਲ, ਅਸ਼ੋਕ ਖਟਾਣਾ, ਮਹਾਂਵੀਰ ਚੇਚੀ, ਗੁਲਸ਼ਨ ਚੇਚੀ, ਦਰਸ਼ਨ ਚੇਚੀ, ਬੁੱਧ ਨਾਥ ਕੋਹਲੀ, ਨੌਹਰੀਆ ਰਾਮ, ਸਰਪੰਚ ਰਵਿੰਦਰ ਖਟਾਣਾ, ਪ੍ਰੇਮ ਖਟਾਣਾ, ਠੇਕੇ. ਤੀਰਥ ਰਾਮ, ਸਾਬਕਾ ਪ੍ਰਧਾਨ ਸ਼ਾਮ ਲਾਲ, ਸੋਹਨ ਲਾਲ ਥੋਪੀਆ, ਪਾਲੀ ਪ੍ਰਧਾਨ ਭਾਜਪਾ, ਵਿਜੇ ਕੁਮਾਰ ਸੂਰਾਪੁਰ, ਸੇਠੀ ਜੰਡੀ ਵਾਸਦੇਵ ਬਾਗੋਵਾਲ ਤੇ ਹੋਰ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।


