Join
Wednesday, March 18, 2026
Wednesday, March 18, 2026

ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੀ ਅਗਵਾਈ ਹੇਠ ਹਲਕਾ ਬਲਾਚੌਰ ਦੇ ਪਿੰਡਾਂ ਨੂੰ ਤੋੜ ਨਵੇਂ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ

ਬਲਾਚੌਰ 22 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਅਜੇ ਮੰਗੂਪੁਰ ਨੇ ਸੀਫ ਸ਼ਬਦਾਂ ਵਿੱਚ ਦਿੱਤਾ ਜਵਾਬ। ਬੀਤੇ ਕੁੱਝ ਸਮੇਂ ਤੋਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਖਬਰਾਂ ਤੇ ਚਰਚਾ ਦਾ ਵਿਸ਼ਾ ਬਣੇ ਪੰਜਾਬ ਸਰਕਾਰ ਵੱਲੋਂ ਐਲਾਨੇ ਜਾਣ ਵਾਲੇ ਨਵੇਂ ਜਿਲ੍ਹੇ ਸ਼ੀ ਆਨੰਦਪੁਰ ਸਾਹਿਬ ਵਿੱਚ ਹਲਕਾ ਬਲਾਚੌਰ ਦੇ ਕੁੱਝ ਪਿੰਡਾਂ ਨੂੰ ਜੋੜਨਾ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਜਿਸ ਦੇ ਵਿਰੋਧ ਵਿੱਚ ਬਲਾਚੌਰ ਵਿਖੇ ਸਾਥੀਆਂ ਸਮੇਤ ਰੋਸ ਪ੍ਰਦਰਸ਼ਨ ਕੀਤਾ ਗਿਆ। ਅਜੇ ਮੰਗੂਪੁਰ ਨੇ ਕਿਹਾ ਕਿ ਬਲਾਚੌਰ ਦੋਆਬੇ ਦਾ ਹਿੱਸਾ ਹੈ ਅਤੇ ਆਪ ਸਰਕਾਰ ਧੱਕੇ ਨਾਲ ਬਲਾਚੌਰ ਦੇ ਪਿੰਡਾਂ ਨੂੰ ਪੁਆਂਦ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਦੁਆਬੇ ਦੀ ਬੋਲੀ, ਸੱਭਿਅਤਾ ਪੁਆਂਦ ਨਾਲੋ ਵੱਖਰੀ ਹੈ ਅਤੇ ਆਪ ਸਰਕਾਰ ਜਬਰਦਸਤੀ ਸਾਡੀ ਪਛਾਣ ਨੂੰ ਤਬਦੀਲ ਕਰਨ ਤੇ ਤੁਲੀ ਹੋਈ ਹੈ। ਬਲਾਚੌਰ ਦੇ ਜਿਨ੍ਹਾਂ ਪਿੰਡਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹੇ ਵਿੱਚ ਜੋੜਨ ਦੀ ਚਰਚਾ ਚੱਲ ਰਹੀ ਹੈ ਉਨ੍ਹਾਂ ਤੋਂ ਨਵੇਂ ਜਿਲ੍ਹੇ ਤੱਕ ਜਾਣ ਦਾ ਰਸਤਾ ਬਹੁਤ ਖਰਾਬ ਹੈ, ਏਕਾਂਤ ਹੈ ਅਤੇ ਜੰਗਲ ਦਾ ਵਧੇਰੇ ਪੈਂਡਾ ਇਸ ਰਸਤੇ ਵਿੱਚ ਪੈਣ ਕਾਰਨ ਇਹ ਰਾਹ ਆਮ ਲੋਕਾਂ ਲਈ ਕੋਈ ਬਹੁਤਾ ਹਨੇਰੇ-ਸਵੇਰੇ ਦੇ ਵਕਤ ਸੁਰਖਿੱਅਤ ਨਹੀਂ। ਅੱਜ ਸਾਰਾ ਰਿਕਾਰਡ ਸਾਰੀਆਂ ਵਿਕਾਸ ਯੋਜਨਾਵਾਂ ਨਵਾਂਸ਼ਹਿਰ ਨਾਲ ਜੁੜੀਆਂ ਹੋਈਆਂ ਨੇ। ਨਵੇਂ ਜ਼ਿਲ੍ਹੇ ਵਿੱਚ ਕਦੋ ਪ੍ਰਸ਼ਾਸ਼ਨਿਕ ਢਾਂਚਾ ਵਿਕਸਿਤ ਹੋਵੇਗਾ ਕਦੋਂ ਮਾਲ ਵਿਭਾਗ ਦਾ ਰਿਕਾਰਡ ਸ਼ਿਫਟ ਹੋਵੇਗਾ ਉਦੋਂ ਤਕ ਖੱਜਲ ਖ਼ੁਆਰੀ ਵਾਰੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਜਿਨ੍ਹਾ ਪਿੰਡਾਂ ਨੂੰ ਨਵੇਂ ਜ਼ਿਲ੍ਹੇ ਵਿੱਚ ਸ਼ਾਮਲ ਕੀਤਾ ਜਾਵੇਗਾ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਜ਼ਰੂਰ ਪਵਾਏ ਜਾਣ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਲਈ ਜਾਵੇ। ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹਿਤਾਂ ਲਈ ਖੜਦੀ ਆਈ ਹੈ ਅਤੇ ਇਸ ਵਿਸ਼ੇ ਤੇ ਵੀ ਲੋਕਾਂ ਖਾਤਰ ਉਨ੍ਹਾਂ ਨੂੰ ਜੋ ਵੀ ਕਰਨਾ ਪਿਆ ਚਾਹੇ ਉਹ ਸੰਘਰਸ਼ ਦੀ ਰਾਹ ਹੋਵੇ, ਧਰਨੇ ਪ੍ਰਦਰਸ਼ਨ ਹੋਣ ਅਸੀਂ ਸਭ ਕੁੱਝ ਕਰਨ ਲਈ ਤਿਆਰ ਬਰ ਤਿਆਰ ਰਹਿਣਗੇ ਅਤੇ ਬਲਾਚੌਰ ਵਾਸੀਆਂ ਨਾਲ ਧੱਕਾ ਨਹੀ ਹੋਣ ਦਵਾਂਗੇ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਵ ਦਿੱਤਾ ਗਿਆ। ਇਸ ਮੌਕੇ ਹਲਕਾ ਬਲਾਚੌਰ ਦੇ ਕਾਂਗਰਸੀ ਆਗੂ., ਅਹੁਦੇਦਾਰ ਕੋਂਸਲਰ ਅਤੇ ਵਰਕਾਰ ਸਾਹਿਬਾਨ ਹਾਜ਼ਰ ਸਨ ।

Related Articles

LEAVE A REPLY

Please enter your comment!
Please enter your name here

Latest Articles

2

2