ਨਵਾਂਸ਼ਹਿਰ 22 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਜਲੰਧਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸੰਬੰਧੀ ਆਮ ਆਦਮੀ ਪਾਰਟੀ ਵਲੋਂ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਸਤਨਾਮ ਸਿੰਘ ਜਲਵਾਹਾ ਨੂੰ ਅਬਜਰਬਰ ਲਗਾਇਆਂ ਗਿਆ ਹੈ। ਇਸ ਮਹੱਤਵਪੂਰਨ ਨਿਯੁਕਤੀ ਤੋਂ ਬਾਅਦ ਸਤਨਾਮ ਸਿੰਘ ਜਲਵਾਹਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਵੱਲੋਂ ਉਚ ਆਹੁਦੇਦਾਰਾਂ ਪ੍ਰਤੀ ਵਿਸ਼ੇਸ਼ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਦਿਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ , ਪੰਜਾਬ ਇੰਚਾਰਜ ਸ੍ਰੀ ਮੁਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ, ਸ਼ੈਰੀ ਕਲਸੀ ਕਰੁਜਕਾਰੀ ਪ੍ਰਧਾਨ, ਦੀਪਕ ਚੌਹਾਨ , ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਮੇਰੇ ਉਪਰ ਭਰੋਸਾ ਕਰਕੇ ਐਨੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਆਬਜ਼ਰਬਰ ਵਜੋਂ ਮੇਰਾ ਮੁੱਖ ਕੰਮ ਚੋਣਾਂ ਨੂੰ ਪੂਰਾ ਪਾਰਦਰਸ਼ੀ ਢੰਗ ਨਾਲ ਪੂਰੀ ਇਮਾਨਦਾਰੀ ਨਾਲ ਚੋਣਾ ਨੂੰ ਕਰਵਾਉਣ ਲਈ ਪੂਰਾ ਯੋਗਦਾਨ ਪੈਦਾ ਕਰਨਾ ਹੈ । ਜਲਵਾਹਾ ਨੇ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ , ਨਿਸ਼ਠਾ, ਸੇਵਾ ਭਾਵਨਾ ਨਾਲ ਨਾਲ ਪੂਰਾ ਨਿਭਾਵਾਂਗਾ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਇਹ ਨਿਯੁਕਤੀ ਪਾਰਟੀ ਵੱਲੋਂ ਉਨ੍ਹਾਂ ਤੇ ਭਰੋਸਾ ਅਤੇ ਜ਼ਿਲ੍ਹਾ ਜਲੰਧਰ ਸੰਗਠਨਾਤਮ ਮਜ਼ਬੂਤੀ ਵਲੋਂ ਇਕ ਮੁਹੱਤਵਪੂਰਨ ਵਜੋਂ ਦੇਖੀ ਜਾ ਰਹੀ ਹੈ।


