ਉਘੇ ਸਿਆਸੀ ‘ਤੇ ਸਮਾਜਿਕ ਆਗੂਆਂ ਨੇ ਪਹੁੰਚ ਕੇ ਭੇਟ ਕੀਤੀ ਸ਼ਰਧਾਂਜਲੀ
ਬਲਾਚੌਰ, 22 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )-ਅਮਰ ਸ਼ਹੀਦ ‘ਹੀਰੋ ਆਫ਼ ਲਦਾਖ਼’ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਨੂੰ ਉਹਨਾਂ ਦੇ ਜੱਦੀ ਪਿੰਡ ਸਿਆਣਾ ਵਿਖੇ ਬਣੇ ਸਮਾਰਕ ਉਤੇ ਕਰਵਾਏ ਗਏ ਸਮਾਗਮ ਸਮੇਂ 62ਵੇ ਸ਼ਹੀਦੀ ਦਿਹਾੜਾ ‘ਤੇ ਯਾਦ ਕੀਤਾ ਗਿਆ। ਸਭ ਤੋਂ ਪਹਿਲਾਂ ਸਵੇਰੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਨੇ ਵਿਸ਼ੇਸ਼ ਤੌਰ ‘ਤੇ ਪਹੰਚ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਅਦ ਵਿਚ ਹੋਏ ਸਮਾਗਮ ਸਮੇਂ ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ, ਚੇਅਰਮੈਨ ਬ੍ਰਗੇਡੀਅਰ ਰਾਜ ਕੁਮਾਰ, ਅਜੇ ਮੰਗੂਪੁਰ, ਕਾਮਰੇਡ ਕਰਨ ਸਿੰਘ ਰਾਣਾ, ਕਾਮਰੇਡ ਪਰਮਿੰਦਰ ਮੇਨਕਾ, ਨਿਰਮਲ ਸਿੰਘ ਔਜਲਾ, ਪਵਨ ਕੁਮਾਰ ਸ਼ਰਮਾ, ਹਰਵਿੰਦਰ ਸਿੰਘ ਮਹਿੰਦੀਪੁਰ, ਕੈਪਟਨ ਭਗਤ ਰਾਮ, ਕੈਪਟਨ ਬਿਕਰਮ ਸਿੰਘ, ਜਨਰਲ ਸਾਹਿਬ ਦੇ ਪੋਤਰੇ ਸਨਦੀਪ ਸਿੰਘ ਕੰਗ, ਜੁਗਿੰਦਰ ਸਿੰਘ ਸਿਆਣਾ, ਸਰਪੰਚ ਓਮ ਪ੍ਰਕਾਸ਼ ਮੱਖੂਪੁਰ, ਠੇਕੇਦਾਰ ਰਾਜ ਕੁਮਾਰ, ਡਾ. ਕਸ਼ਮੀਰ ਸਿੰਘ ਢਿੱਲੋਂ, ਜਥੇਦਾਰ ਜਸਵਿੰਦਰ ਸਿੰਘ ਕਾਹਮਾ ਨੇ ਸੰਬੋਧਨ ਕੀਤਾ ‘ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਪਿਛਲੇ ਸਮੇਂ ਦੌਰਾਨ ਵਿਛੜੇ ਸੁਸਾਇਟੀ ਮੈਂਬਰ ਪਟਵਾਰੀ ਰਵਿੰਦਰ ਸਿੰਘ ਘੁੰਮਣ ਨੂੰ ਵੀ ਯਾਦ ਕੀਤਾ। ਸਟੇਜ ਸੰਚਾਲਨ ਦੀਆਂ ਸੇਵਾਵਾਂ ਹਰਦੀਪ ਸਿੰਘ ਗਹੂੰਣ ਨੇ ਨਿਭਾਈਆਂ। ਕੌਂਸਲਰ ਰਾਧੇ ਸ਼ਾਮ, ਪਰਮਿੰਦਰ ਸਿੰਘ ਪੰਮਾ ਭਾਟੀਆ, ਸੁਰੇਸ਼ ਚੌਧਰੀ, ਸੁਰਿੰਦਰ ਸਿੰਘ ਸ਼ਿੰਦੀ, ਸੁਖਦੇਵ ਸਿੰਘ ਪਨੇਸਰ, ਕਰਨੈਲ ਸਿੰਘ ਭੱਲਾ, ਚੰਦਰ ਮੋਹਨ ਜੇ.ਡੀ, ਪਰਮਿੰਦਰ ਸਿੰਘ ਫ਼ੌਜੀ, ਜਸਵੰਤ ਸਿੰਘ ਤੂਰ, ਯਸ਼ਵੰਤ ਸ਼ਰਮਾ, ਸਨਦੀਪ ਘੁੰਮਣ, ਹਰਭਜਨ ਸਿੰਘ, ਹੰਸ ਰਾਜ ਅਤੇ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਸਿਆਣਾ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੀ ਹਾਜ਼ਰ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਕੇ ਸਿਜਦਾ ਕੀਤਾ।


