Join
Wednesday, March 18, 2026
Wednesday, March 18, 2026

ਦ ਨੋਰਵੁੱਡ ਸਕੂਲ ਵਿਖੇ ਸਵੱਛ-ਭਾਰਤ ਮਿਸ਼ਨ ਤਹਿਤ ਕੂੜੇ-ਕਰਕਟ ਦੇ ਨਿਪਟਾਰੇ ਸੰਬੰਧੀ ਵਰਕਸ਼ਾਪ ਦਾ ਆਯੋਜਨ

ਨਵਾਸ਼ਹਿਰ /ਕਾਠਗੜ੍ਹ 21 ਨਵੰਬਰ (ਜਤਿੰਦਰਪਾਲ ਸਿੰਘ ਕਲੇਰ )- ਦ ਨੋਰਵੁੱਡ ਸਕੂਲ, ਚਾਹਲ ਵਿੱਚ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਜਿੰਮੇਵਾਰ ਨਾਗਰਿਕਤਾ ਨੂੰ ਉਤਸ਼ਾਹਿਤ ਕਰਨ ਲਈ ਸਵੱਛ-ਭਾਰਤ ਮਿਸ਼ਨ ਦੇ ਥੀਮ ਠੋਸ ਰਹਿੰਦ-ਖੂੰਹਦ ਪ੍ਰਬੰਧਨ ਤਹਿਤ ਇੱਕ ਦਿਲਚਸਪ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ |
ਬੱਚਿਆਂ ਨੂੰ ਜਾਣਕਾਰੀ ਦੇਣ ਲਈ ਸ਼ੀਮਤੀ ਕੀਰਤ ਚੌਹਾਨ ਐਸਡਬਲਯੂਐਮ ਐਕਸਪਰਟ ਸ਼੍ਰੀਮਤੀ ਸ਼ਬਨਮ  ਆਈਈਸੀ-ਸੀਬੀ ਐਕਸਪਰਟ ਅਤੇ ਕਮਿਊਨਿਟੀ ਫੈਸੀਲੀਟੇਟਰ ਸ਼੍ਰੀਮਤੀ ਮਨਿੰਦਰ ਕੌਰ ਅਤੇ ਸ਼੍ਰੀ ਓਕਾਰ ਸ਼ਾਮਲ ਸਨ | ਜਿਨ੍ਹਾਂ ਨੇ ਬੱਚਿਆਂ ਨੂੰ ਕੂੜੇ ਦੀਆਂ ਵੱਖ-ਵੱਖ ਸ਼੍ਰੇਣੀਆਂ- ਬਾਇਓਡੀਗ੍ਰੇਡੇਬਲ, ਗੈਰ- ਬਾਇਓਡੀਗ੍ਰੇਡੇਬਲ ਦੇ ਨਾਲ-ਨਾਲ  ਹਰੇ ਤੇ ਨੀਲੇ ਡੱਬਿਆਂ ਦੀ ਵਰਤੋਂ ਕਰਕੇ ਕੂੜੇ ਨੂੰ ਵੱਖ-ਵੱਖ ਕਰਨ ਦੇ ਸਧਾਰਨ ਤਰੀਕਿਆਂ ਬਾਰੇ ਸਮਝਾਇਆ | ਕੂੜਾ-ਕਰਕਟ ਨੂੰ ਕਿਵੇਂ ਘਟਾਇਆ ਜਾਵੇ ਤੇ ਇਸਨੂੰ ਕਿਵੇਂ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ ਇਹਨਾਂ ਚੀਜਾਂ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ |
ਵਿਦਿਆਰਥੀਆਂ ਨੇ ਸਮੂਹ ਚਰਚਾਵਾਂ ਵਿੱਚ ਵੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਕਲਾਸਰੂਮ, ਘਰਾਂ ਅਤੇ ਆਲੇ-ਦੁਆਲੇ ਨੂੰ ਸਾਫ ਰੱਖਣ ਦਾ ਵਾਅਦਾ ਕੀਤਾ | ਇਸ ਤਰਾਂ ਸੈਸ਼ਨ ਨੇ ਵਿਦਿਆਰਥੀਆਂ ਨੂੰ ਕੂੜੇ ਦੇ ਨਿਪਟਾਰੇ ਦੀ ਮਹੱਤਤਾਂ ਨੂੰ ਸਮਝਣ, ਚੰਗੀਆਂ ਆਦਤਾਂ ਅਪਣਾਉਣ ਅਤੇ ਇੱਕ ਸਾਫ-ਸੁਥਰਾ ਅਤੇ ਹਰਾ ਵਾਤਾਵਰਣ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸ਼੍ਰੀਮਤੀ ਪੂਜਾ ਚੌਧਰੀ, ਡਾਇਰੈਕਟਰ, ਸ਼੍ਰੀ ਰਵਿੰਦਰ ਸਿੰਘ ਭਨੌਟ, ਪਿ੍ੰਸੀਪਲ, ਸ਼੍ਰੀਮਤੀ ਰਜਨੀ ਭਨੌਟ, ਵਾਈਸ ਪਿ੍ੰਸੀਪਲ, ਮੌਜੂਦ ਸਨ | ਜਿਨਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ |

Related Articles

LEAVE A REPLY

Please enter your comment!
Please enter your name here

Latest Articles

2

2