ਪਿੰਡ ਮੌਜੋਵਾਲ ਮਜਾਰਾ ਦੀ ਸੰਗਤ ਵੱਲੋਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ 1.91 ਲੱਖ ਦੀ ਸਹਾਇਤਾ ਰਾਸ਼ੀ ਭੇਟ
ਬਲਾਚੌਰ 21 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਮੌਜੋਵਾਲ ਮਜਾਰਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੜ ਪੀੜਤਾਂ ਲਈ ਇਕੱਤਰ ਕੀਤੀ ਗਈ ਇੱਕ ਲੱਖ 91 ਹਜਾਰ ਦੀ ਰਾਸ਼ੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨਵਾਂਸ਼ਹਿਰ ਨੂੰ ਭੇਟ ਕੀਤੀ ਗਈ। ਗੁਰਦੁਆਰਾ ਬਾਬਾ ਜਵਾਹਰ ਸਿੰਘ ਵਿਖੇ ਹੋਏ ਇੱਕ ਸਮਾਗਮ ਦੌਰਾਨ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਸਿੰਜਰ, ਸਰਪੰਚ ਦਿਲਾਵਰ ਸਿੰਘ, ਮੁਲਾਜ਼ਮ ਆਗੂ ਬਗੀਚਾ ਸਿੰਘ ਰੱਕੜ ਅਤੇ ਸਾਬਕਾ ਸਰਪੰਚ ਦਿਲਬਰ ਸਿੰਘ ਵਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਇਹ ਮਾਇਆ ਰਾਸ਼ੀ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਉੱਪ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ ਅਤੇ ਉਨ੍ਹਾਂ ਦੇ ਨਾਲ ਆਈ ਸਮੁੱਚੀ ਟੀਮ ਦੇ ਸਪੁਰਦ ਕੀਤੀ ਗਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਬਗੀਚਾ ਸਿੰਘ ਰੱਕੜ ਨੇ ਕਿਹਾ ਪਿੰਡ ਦੀਆਂ ਸੰਗਤਾਂ ਵਲੋਂ ਪਿਛਲੇ ਸਮੇਂ ਵਿਚ ਆਏ ਹੜ੍ਹਾਂ ਦੌਰਾਨ ਇਹ ਸੇਵਾ ਹੜ੍ਹ ਪੀੜਤਾਂ ਵਾਸਤੇ ਇਕੱਠੀ ਕੀਤੀ ਗਈ ਸੀ ਅਤੇ ਪ੍ਰਬੰਧਕ ਸੱਜਣ ਲੋੜਵੰਦਾਂ ਤੱਕ ਇਹ ਸੇਵਾ ਪਹੁੰਚਾਉਣ ਲਈ ਕਿਸੇ ਯੋਗ ਸੰਸਥਾ ਦੀ ਭਾਲ ਵਿਚ ਸਨ। ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਹੜ੍ਹਾਂ ਦੌਰਾਨ ਹੋਰ ਰਾਹਤ ਕਾਰਜਾਂ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗ ਚੁੱਕੇ ਸਨ, ੳਨਾਂ ਦੇ ਮੁੜ ਵਸੇਬੇ ਲਈ ਉਸਾਰੀ ਦੇ ਕੰਮ ਸੁਸਾਇਟੀ ਵਲੋਂ ਅਜੇ ਵੀ ਚਲਾਏ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਇਸ ਮਿਸ਼ਨ ਦੀ ਪੂਰਤੀ ਲਈ ਨਿਰੰਤਰ ਸੇਵਾਵਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਡਮੁੱਲੀਆਂ ਸੇਵਾਵਾਂ ਦੇ ਮੱਦੇਨਜ਼ਰ ਸੰਗਤਾਂ ਵਲੋਂ ਇਕੱਤਰ ਮਾਇਆ ਸੁਸਾਇਟੀ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਲੋੜਵੰਦ ਹੜ੍ਹ ਪੀੜਤਾਂ ਦੇ ਮਕਾਨ ਬਣਾਉਣ ਵਿਚ ਇਸ ਨੂੰ ਸਕਾਰਥੀ ਕੀਤਾ ਜਾ ਸਕੇ।
ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਪਿੰਡ ਦੀ ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਸੁਸਾਇਟੀ ਦੇ ਭਰੋਸਾ ਕਰਦੇ ਹੋਏ ਇਹ ਸੇਵਾ ਲੋੜਵੰਦ ਹੜ੍ਹ ਪੀੜਤਾਂ ਤੱਕ ਪਹੁੰਚਾਉਣ ਲਈ ਸੁਸਾਇਟੀ ਨੂੰ ਭੇਟ ਕੀਤੀ ਹੈ। ਉਨ੍ਹਾਂ ਕਿਹਾ ਸੋਸਾਇਟੀ ਪਿੰਡ ਦੀਆਂ ਸੰਗਤਾਂ ਦੇ ਭਰੋਸੇ ਅਤੇ ਭਾਵਨਾਵਾਂ ਮੁਤਾਬਿਕ ਇਹ ਸੇਵਾ ਇਨ ਬਿਨ ਹੜ੍ਹ ਪੀੜਤਾਂ ਲਈ ਉਸਾਰੇ ਜਾ ਰਹੇ ਮਕਾਨਾਂ ਤੇ ਖਰਚ ਕਰੇਗੀ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੋਸਾਇਟੀ ਵੱਲੋਂ ਪਿੰਡ ਦੇ ਮੋਹਤਬਰ ਸੱਜਣਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਗ੍ਰੰਥੀ, ਜੋਗਾ ਸਿੰਘ ਹੀਰ, ਅਜਮੇਰ ਸਿੰਘ ਸਿੰਜਰ , ਸਤਨਾਮ ਸਿੰਘ ਦਿਆਲ, ਜਰਨੈਲ ਸਿੰਘ ਸਿੰਜਰ, ਜੋਗਿਦਰ ਪਾਲ ਚਾਂਦਲਾ, ਸੁਰਿੰਦਰ ਸਿੰਘ ਗ੍ਰੰਥੀ, ਅਜੀਤ ਸਿੰਘ ਗ੍ਰੰਥੀ ਮਨਜੀਤ ਸਿੰਘ ਗਿੱਲ ਸੁਰਿੰਦਰ ਸਿੰਘ ਸਿੰਜਰ, ਸੰਤੋਖ ਸਿੰਘ ਹੀਰ ਵੀ ਸ਼ਾਮਲ ਸਨ। ਸੁਸਾਇਟੀ ਟੀਮ ਵਿਚ ਜਗਜੀਤ ਸਿੰਘ ਜਨਰਲ ਸਕੱਤਰ, ਮੁਖਵਿੰਦਰ ਪਾਲ ਸਿੰਘ, ਮਨਜੀਤ ਸਿੰਘ ਮਹਿਤਪੁਰ ਸਿੰਘ, ਮਨਮੋਹਨ ਸਿੰਘ ਕੰਵਲ ਅਤੇ ਹਰਨੇਕ ਸਿੰਘ ਧੌਲ ਮੌਜੂਦ ਸਨ।ਬਲਾਚੌਰ 21 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )
ਪਿੰਡ ਮੌਜੋਵਾਲ ਮਜਾਰਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੜ ਪੀੜਤਾਂ ਲਈ ਇਕੱਤਰ ਕੀਤੀ ਗਈ ਇੱਕ ਲੱਖ 91 ਹਜਾਰ ਦੀ ਰਾਸ਼ੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨਵਾਂਸ਼ਹਿਰ ਨੂੰ ਭੇਟ ਕੀਤੀ ਗਈ। ਗੁਰਦੁਆਰਾ ਬਾਬਾ ਜਵਾਹਰ ਸਿੰਘ ਵਿਖੇ ਹੋਏ ਇੱਕ ਸਮਾਗਮ ਦੌਰਾਨ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਸਿੰਜਰ, ਸਰਪੰਚ ਦਿਲਾਵਰ ਸਿੰਘ, ਮੁਲਾਜ਼ਮ ਆਗੂ ਬਗੀਚਾ ਸਿੰਘ ਰੱਕੜ ਅਤੇ ਸਾਬਕਾ ਸਰਪੰਚ ਦਿਲਬਰ ਸਿੰਘ ਵਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਇਹ ਮਾਇਆ ਰਾਸ਼ੀ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਉੱਪ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ ਅਤੇ ਉਨ੍ਹਾਂ ਦੇ ਨਾਲ ਆਈ ਸਮੁੱਚੀ ਟੀਮ ਦੇ ਸਪੁਰਦ ਕੀਤੀ ਗਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਬਗੀਚਾ ਸਿੰਘ ਰੱਕੜ ਨੇ ਕਿਹਾ ਪਿੰਡ ਦੀਆਂ ਸੰਗਤਾਂ ਵਲੋਂ ਪਿਛਲੇ ਸਮੇਂ ਵਿਚ ਆਏ ਹੜ੍ਹਾਂ ਦੌਰਾਨ ਇਹ ਸੇਵਾ ਹੜ੍ਹ ਪੀੜਤਾਂ ਵਾਸਤੇ ਇਕੱਠੀ ਕੀਤੀ ਗਈ ਸੀ ਅਤੇ ਪ੍ਰਬੰਧਕ ਸੱਜਣ ਲੋੜਵੰਦਾਂ ਤੱਕ ਇਹ ਸੇਵਾ ਪਹੁੰਚਾਉਣ ਲਈ ਕਿਸੇ ਯੋਗ ਸੰਸਥਾ ਦੀ ਭਾਲ ਵਿਚ ਸਨ। ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਹੜ੍ਹਾਂ ਦੌਰਾਨ ਹੋਰ ਰਾਹਤ ਕਾਰਜਾਂ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗ ਚੁੱਕੇ ਸਨ, ੳਨਾਂ ਦੇ ਮੁੜ ਵਸੇਬੇ ਲਈ ਉਸਾਰੀ ਦੇ ਕੰਮ ਸੁਸਾਇਟੀ ਵਲੋਂ ਅਜੇ ਵੀ ਚਲਾਏ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਇਸ ਮਿਸ਼ਨ ਦੀ ਪੂਰਤੀ ਲਈ ਨਿਰੰਤਰ ਸੇਵਾਵਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਡਮੁੱਲੀਆਂ ਸੇਵਾਵਾਂ ਦੇ ਮੱਦੇਨਜ਼ਰ ਸੰਗਤਾਂ ਵਲੋਂ ਇਕੱਤਰ ਮਾਇਆ ਸੁਸਾਇਟੀ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਲੋੜਵੰਦ ਹੜ੍ਹ ਪੀੜਤਾਂ ਦੇ ਮਕਾਨ ਬਣਾਉਣ ਵਿਚ ਇਸ ਨੂੰ ਸਕਾਰਥੀ ਕੀਤਾ ਜਾ ਸਕੇ।
ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਪਿੰਡ ਦੀ ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਸੁਸਾਇਟੀ ਦੇ ਭਰੋਸਾ ਕਰਦੇ ਹੋਏ ਇਹ ਸੇਵਾ ਲੋੜਵੰਦ ਹੜ੍ਹ ਪੀੜਤਾਂ ਤੱਕ ਪਹੁੰਚਾਉਣ ਲਈ ਸੁਸਾਇਟੀ ਨੂੰ ਭੇਟ ਕੀਤੀ ਹੈ। ਉਨ੍ਹਾਂ ਕਿਹਾ ਸੋਸਾਇਟੀ ਪਿੰਡ ਦੀਆਂ ਸੰਗਤਾਂ ਦੇ ਭਰੋਸੇ ਅਤੇ ਭਾਵਨਾਵਾਂ ਮੁਤਾਬਿਕ ਇਹ ਸੇਵਾ ਇਨ ਬਿਨ ਹੜ੍ਹ ਪੀੜਤਾਂ ਲਈ ਉਸਾਰੇ ਜਾ ਰਹੇ ਮਕਾਨਾਂ ਤੇ ਖਰਚ ਕਰੇਗੀ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੋਸਾਇਟੀ ਵੱਲੋਂ ਪਿੰਡ ਦੇ ਮੋਹਤਬਰ ਸੱਜਣਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਗ੍ਰੰਥੀ, ਜੋਗਾ ਸਿੰਘ ਹੀਰ, ਅਜਮੇਰ ਸਿੰਘ ਸਿੰਜਰ , ਸਤਨਾਮ ਸਿੰਘ ਦਿਆਲ, ਜਰਨੈਲ ਸਿੰਘ ਸਿੰਜਰ, ਜੋਗਿਦਰ ਪਾਲ ਚਾਂਦਲਾ, ਸੁਰਿੰਦਰ ਸਿੰਘ ਗ੍ਰੰਥੀ, ਅਜੀਤ ਸਿੰਘ ਗ੍ਰੰਥੀ ਮਨਜੀਤ ਸਿੰਘ ਗਿੱਲ ਸੁਰਿੰਦਰ ਸਿੰਘ ਸਿੰਜਰ, ਸੰਤੋਖ ਸਿੰਘ ਹੀਰ ਵੀ ਸ਼ਾਮਲ ਸਨ। ਸੁਸਾਇਟੀ ਟੀਮ ਵਿਚ ਜਗਜੀਤ ਸਿੰਘ ਜਨਰਲ ਸਕੱਤਰ, ਮੁਖਵਿੰਦਰ ਪਾਲ ਸਿੰਘ, ਮਨਜੀਤ ਸਿੰਘ ਮਹਿਤਪੁਰ ਸਿੰਘ, ਮਨਮੋਹਨ ਸਿੰਘ ਕੰਵਲ ਅਤੇ ਹਰਨੇਕ ਸਿੰਘ ਧੌਲ ਮੌਜੂਦ ਸਨ।


