Join
Wednesday, March 18, 2026
Wednesday, March 18, 2026

ਬਿਜਲੀ ਕਨੈਕਸ਼ਨ ਲੈਣ ਲਈ ਐਨ ਓ ਸੀ ਦੀ ਸ਼ਰਤ ਖਤਮ –ਸਤਨਾਮ ਜਲਾਲਪੁਰ

ਨਵਾਂਸ਼ਹਿਰ, 19 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ  ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਲਈ ਹਰ ਰੋਜ਼ ਕੋਈ ਨਾ ਕੋਈ‌ ਨਵੀ ਸਕੀਮ ਲਿਆ ਰਹੀ ਹੈ।‌ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਬਿਜਲੀ ਕਨੈਕਸ਼ਨ ਲੈਣ ਲਈ ਐਨ ਓ ਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਜਲਾਲਪੁਰ, ਚੇਅਰਮੈਨ ਜਿਲਾ ਪਲੈਨਿੰਗ ਬੋਰਡ ਅਤੇ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਆਮ ਲੋਕਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਹ ਸ਼ਰਤ ਖਤਮ ਕੀਤੀ ਹੈ । ਜਿਸ ਤਰ੍ਹਾਂ ਪਹਿਲਾਂ ਬਿਜਲੀ ਦਾ ਕੁਨੈਕਸ਼ਨ ਲੈਣ ਲਈ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ ਹੁਣ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਫੈਸਲਾ ਲਿਆ ਹੈ ,ਹੁਣ ਕਨੈਕਸ਼ਨ ਲੈਣ ਲਈ ਸਿਰਫ ਆਪਣੀ ਮਾਲਕੀ ਦਾ ਸਬੂਤ ਅਤੇ ਆਧਾਰ ਕਾਰਡ ਜਾਂ ਵੋਟਰ ਕਾਰਡ ਜਾ ਡਰਾਈਵਿੰਗ ਲਾਈਸੈਂਸ ਦੀ ਕਾਪੀ ਨਥੀ ਕਰਨੀ ਹੋਵੇਗੀ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਕਰਪਸ਼ਨ ਨੂੰ ਨੱਥ ਪਏਗੀ, ਉੱਥੇ ਅਲੱਗ ਅਲੱਗ ਦਫਤਰਾਂ ਦੇ ਚੱਕਰ ਵੀ ਨਹੀਂ ਲਾਣੇ ਪੈਣਗੇ। ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਆਮ ਲੋਕੀ ਇਸਦੀ ਖੁਸ਼ੀ ਮਨਾ ਰਹੇ ਹਨ । ਅੱਗੇ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ।

Related Articles

LEAVE A REPLY

Please enter your comment!
Please enter your name here

Latest Articles

2

2