ਪੰਚਾਇਤ ਅਤੇ ਸਰਕਾਰੀ ਸੰਪਤੀ ਨੂੰ ਵੀ ਪਹੁੰਚਾਇਆ ਨੁਕਸਾਨ
ਨਵਾਂਸ਼ਹਿਰ /ਕਾਠਗੜ੍ਹ 19 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )- ਕਾਠਗੜ੍ਹ ਦੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਕੋਲ ਇਕ ਟਰੈਟਕਰ ਟਰਾਲੀ ਅਸੰਤੁਲਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਦਕਿ ਕੋਈ ਜਾਨੀ ਨੁਕਸਾਨ ਨਹੀ ਹੋਇਆ |ਮੌਕੇ ਤੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚੌਹਾਨ ਪਿੱਲਰ ਫੈਕਟਰੀ ਸੂਰਾਪੁਰ ਤੋਂ ਫੈਕਟਰੀ ਦਾ ਆਪਣਾ ਸਵਰਾਜ ਟਰੈਕਟਰ ਟਰਾਲੀ ਪਿੱਲਰ ਲੋਡ ਜਦੋਂ ਕਾਠਗੜ੍ਹ ਮੋੜ ਸਾਇਡ ਜਾ ਰਿਹਾ ਸੀ ਜਦੋਂ ਉਕਤ ਟਰੈਕਟਰ ਟਰਾਲੀ ਡੀਏਵੀ ਸਕੂਲ ਦੇ ਸਾਹਮਣੇ ਪਹੁੰਚਿਆ ਤਾਂ ਉਹ ਅਸਤੁਲਿੰਤ ਹੋ ਗਿਆ | ਜਿਸਨੇ ਪੰਚਾਇਤੀ ਨਾਲੇ ਅਤੇ ਸੜਕ ਦੇ ਲੱਗਿਆ ਸਾਈਨ ਬੋਰਡ ਵੀ ਤੋੜ ਕੇ ਹੀ ਨਿਕਾਸੀ ਨਾਲੇ ਤੇ ਜਾ ਰੁਕਿਆ ਜਿਸ ਨਾਲ ਕਾਫੀ ਨੁਕਸਾਨ ਹੋ ਗਿਆ |ਇਸ ਬਾਰੇ ਜਦੋਂ ਪਿੰਡ ਦੇ ਸਰਪੰਚ ਸ੍ਰੀਮਤੀ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਂਈ ਕਾਲੇ ਸ਼ਾਹ ਜੀ ਪਤਾ ਲੱਗਿਆ ਤਾਂ ਉਹ ਮੋਕੇ ਤੇ ਤਰੁੰਤ ਪਹੁੰਚ ਗਏ ਜਾ ਕੇ ਦੇਖਿਆ ਕਿ ਉਕਤ ਟਰੈਕਟਰ ਟਰਾਲੀ ਨੇ ਸਰਕਾਰੀ ਨਾਲੇ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ | ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਤੇ ਟਰੈਕਟਰ ਟਰਾਲੀ ਅਸਤੁੰਲਿਤ ਹੋਇਆ ਉੱਥੇ ਕਾਫੀ ਭੀੜ ਰਹਿੰਦੀ ਹੈ | ਲੇਕਿਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀ ਹੋਇਆ ਉਨ੍ਹਾਂ ਨੇ ਕਿਹਾ ਕਿ ਇਸ ਟਰੈਕਟਰ ਦਾ ਨੰਬਰ ਵੀ ਸੀ ਲਿਖਿਆ ਹੋਇਆ | ਉਨ੍ਹਾਂ ਨੇ ਇਸ ਹਾਦਸੇ ਬਾਰੇ ਥਾਣਾ ਕਾਠਗੜ੍ਹ ਨੂੰ ਸੂਚਿਤ ਕੀਤਾ ਜਿਸ ਬਾਆਦ ਥਾਣਾ ਕਾਠਗੜ੍ਹ ਦੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਅਤੇ ਟਰੈਕਟਰ ਨੂੰ ਕਬਜ਼ੇ ਵਿਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਹੈ।


