Join
Wednesday, March 18, 2026
Wednesday, March 18, 2026

ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਤਿੰਨ ਰੋਜਾ ਟ੍ਰੇਨਿੰਗ ਕਮ ਵਰਕਸ਼ਾਪ ਸਮਾਪਤ 

ਨਵਾਸ਼ਹਿਰ /ਕਾਠਗੜ੍ਹ, (ਜਤਿੰਦਰ ਪਾਲ ਸਿੰਘ ਕਲੇਰ )

ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਦੇ ਅਧਿਆਪਕਾਂ ਦੀ 3 ਰੋਜਾ ਟ੍ਰੇਨਿੰਗ ਕਮ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਭਰਥਲਾ ਵਿਖੇ ਸਮਾਪਤ ਹੋ ਗਈ l ਟ੍ਰੇਨਿੰਗ ਦੇ ਆਖਰੀ ਦਿਨ ਬਲਾਕ ਨੋਡਲ ਅਫ਼ਸਰ ਗਿਆਨ ਸਿੰਘ ਕਟਾਰੀਆ, ਬਲਾਕ ਰਿਸੋਰਸ ਪਰਸਨ ਚਰਨਜੀਤ ਸਿੰਘ ਸਿਆਣ, ਅਤੇ ਹਰਜੀਤ ਸਿੰਘ ਸਹੋਤਾ ਵਲੋਂ ਅਧਿਆਪਕਾਂ ਨੂੰ ਬੱਚਿਆਂ ਦੀ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ੇਕਰ ਬੱਚਾ ਤੰਦਰੁਸਤ ਹੋਵੇਗਾ ਤਾਂ ਹੀ ਉਸਦੀ ਵਧੀਆ ਢੰਗ ਨਾਲ ਪਰਵਰਿਸ਼ ਹੋ ਸਕਦੀ ਹੈ l ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾ ਦੀ ਸਫਾਈ ਵਾਰੇ ਦੱਸਣਾ ਜਰੂਰੀ ਹੈ ਕਿਓਂਕਿ ਜਿਆਦਾਤਰ ਬੱਚੇ ਮਿੱਟੀ ਘਟੇ ਵਿੱਚ ਖੇਡਦੇ ਹਨ ਅਤੇ ਉਹ ਉਹਨਾਂ ਗੰਦੇ ਹੱਥਾਂ ਨਾਲ ਹੀ ਖਾਣਾ ਖਾਣ ਲੱਗ ਜਾਂਦੇ ਹਨ l ਜਿਸ ਕਰਕੇ ਬਹੁਤ ਸਾਰੇ ਕੀਟਾਣੂ ਬੱਚੇ ਦੇ ਪੇਟ ਵਿੱਚ ਚਲੇ ਜਾਂਦੇ ਹਨ ਜਿਸ ਕਰਕੇ ਬੱਚਾ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਂਦਾ ਹੈ ਇਸ ਤਰਾਂ ਬੱਚਿਆਂ ਨੂੰ ਆਪਣੇ ਸਰੀਰ ਅਤੇ ਆਲੇ ਦੁਆਲੇ ਦੀ ਸਫਾਈ ਸਬੰਧੀ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ l ਸਰੀਰਕ,ਬੋਧਿਕ, ਭਾਸ਼ਾਈ, ਸਮਾਜਿਕ, ਭਾਵਨਾਤਮਕ, ਸੁਹਜ ਅਤੇ ਸਭਿਚਾਰਕ ਵਿਕਾਸ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ l ਇਸ ਮੌਕੇ ਸੀ ਐਚ ਟੀ ਅਮਨਦੀਪ ਸਿੰਘ ਕਲੇਰ, ਕਮਲਦੀਪ, ਪਰਮਿੰਦਰ ਸਿੰਘ ਕਟਾਰੀਆ, ਅਜੇਪਾਲ, ਨਰੇਸ਼ ਕੁਮਾਰ, ਸੁਨੀਲ ਕੁਮਾਰ, ਦਵਿੰਦਰ ਕੁਮਾਰ ਬਾਂਠ, ਨਵੀਨ ਕੁਮਾਰ, ਓਂਕਾਰ ਹਰਪ੍ਰੀਤ,ਸੋਹਣ ਲਾਲ,ਰਾਮ ਕੁਮਾਰ, ਵਿਪਨ ਕੁਮਾਰ, ਜਸਵਿੰਦਰ ਸਿੰਘ, ਪ੍ਰਥਮ ਤੋਂ ਮੈਡਮ ਮੰਜੂ,ਇੰਦਰਜੀਤ ਕੌਰ,ਸੁਨੀਤਾ ਦੇਵੀ, ਕੁਲਜੀਤ ਕੌਰ, ਅਮਨਦੀਪ ਕੌਰ, ਯਾਦਵਿੰਦਰ ਕੌਰ,ਸਿਮਰਨ ਮਿਗਲਾਨੀ,ਨਵਦੀਪ ਕੌਰ, ਰਿਮਪੀ, ਰੀਚਾ ਸ਼ਰਮਾ, ਕਿਰਨਦੀਪ ਕੌਰ,ਰਾਖੀ ਕਟਾਰੀਆ, ਕਮਲੇਸ਼ ਕੁਮਾਰੀ,ਅਮਨਦੀਪ ਕੌਰ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜਰ ਸਨ l

Related Articles

LEAVE A REPLY

Please enter your comment!
Please enter your name here

Latest Articles

2

2