Join
Wednesday, March 18, 2026
Wednesday, March 18, 2026

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।

ਜਲੰਧਰ (ਕਰਮਵੀਰ ਸਿੰਘ)-

ਹਲਕਾ ਆਦਮਪੁਰ ਦੇ ਪਿੰਡ ਸਲਾਲਾ ਵਿਖੇ ਗੁਰਦੁਆਰਾ ਸਹੀਦ ਗੰਜ ਸਾਹਿਬ ਵਿਚ ਨਗਰ ਨਿਵਾਸੀਆਂ ਤੇ ਐਨ. ਆਰ.ਆਈ ਵੀਰਾ ਦੇ ਸਹਿਯੋਗ ਨਾਲ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਬਹੁਤ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਰਾਤਰੀ ਦੇ ਦੀਵਾਨ ਸਜਾਏ ਗਏ ਜਿਸ ਵਿਚ ਕੀਰਤਨ ਤੇ ਕਥਾ ਦੋਰਾਨ ਗ੍ਰੰਥੀ ਭਾਈ ਸਰਵਣ ਸਿੰਘ, ਕਵੀਸਰੀ ਜੱਥਾ ਬੀਬੀ ਜਸਵੀਰ ਕੋਰ ਵਲੋ ਢਾਡੀ ਵਾਰਾਂ ਸੁਣਾ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੇਕੇ ਅਮਨਦੀਪ ਸਿੰਘ ਢਿਲੋਂ, ਹਰਜੀਤ ਸਿੰਘ ਢਿੱਲੋਂ ਯੂ.ਐਸ.ਏ, ਦਵਿੰਦਰ ਸਿੰਘ, ਇਕਬਾਲ ਸਿੰਘ, ਰਾਕੇਸ ਕੁਮਾਰ ਸਰਪੰਚ ਸਾਲਾਲਾ, ਰਾਜਿੰਦਰ ਸਿੰਘ ਮੰਗੀ, ਦਲਵੀਰ ਸਿੰਘ, ਜਸਵੰਤ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਬਰਿੰਦਰਦੀਪ ਸਿੰਘ ਬਿੰਦਾ, ਦੌਲਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਅਤੇ ਸਾਰੀਆਂ ਤਿੰਨਾਂ ਪਿੰਡਾਂ ਦੀ ਸੰਗਤ ਵੱਲੋਂ ਹਿੱਸਾ ਲਿਆ ਗਿਆ। ਅੰਤ ਵਿੱਚ ਅਮਨਦੀਪ ਸਿੰਘ ਢਿੱਲੋਂ ਵੱਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅਤੇ ਕੀਰਤਨੀ ਜਥੇ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ

Related Articles

LEAVE A REPLY

Please enter your comment!
Please enter your name here

Latest Articles

2

2