ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਪਿਛਲੇ ਦਿਨੀ ਆਰਟ ਗੈਲਰੀ ਆਡੀਟੋਰੀਅਮ ਅੰਮ੍ਰਿਤਸਰ ਵਿਖੇ ਇਕ ਸਟੇਟ ਪੱਧਰੀ ਸ਼ਾਨਦਾਰ ਸਮਾਗਮ ਵਿਚ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਨੂੰ ਰਾਸਾ ਅਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ । ਬੈਸਟ ਸਕੂਲ ਵਜੋਂ ਸਕੂਲ ਕਮੇਟੀ ਦੇ ਚੇਅਰਮੈਨ ਸ੍ਰੀ ਅਜੀਤ ਰਾਮ ਧੀਮਾਨ ਅਤੇ ਬੈਸਟ ਅਧਿਆਪਕਾ ਵਜੋਂ ਮੈਡਮ ਨਿਧੀ ਸ਼ਰਮਾ ਨੂੰ ਅਵਾਰਡ ਪ੍ਰਦਾਨ ਕੀਤੇ ਗਏ । ਮੁੱਖ ਮਹਿਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਉਪ ਸਕੱਤਰ ਸ੍ਰੀ ਸੰਦੀਪ ਵਰਮਾ ਅਤੇ ਅੰਮ੍ਰਿਤਸਰ ਨਿਗਮ ਦੇ ਮੇਅਰ ਸ੍ਰੀ ਜਸਵੰਤ ਸਿੰਘ ਭਾਟੀਆ ਦੇ ਕਰ ਕਮਲਾਂ ਨਾਲ ਇਹ ਅਵਾਰਡ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਉਨਾ ਦੇ ਨਾਲ ਸਿੱਖਿਆ ਬੋਰਡ ਦੇ ਮੇਨੈਜਰ ਮੈਡਮ ਅੰਜੂ ਬਾਲਾ, ਗੁਰਦੇਵ ਸਿੰਘ, ਕਰਤਾਰ ਸਿੰਘ, ਮੁੱਖ ਦਫਤਰ ਮੋਹਾਲੀ ਦੇ ਅਧਿਕਾਰੀ ਮੈਡਮ ਕੰਚਨ ਸ਼ਰਮਾ, ਚਮਕੌਰ ਸਿੰਘ ਅਤੇ ਐਲੀਮੈਟਰੀ ਜ਼ਿਲਾ ਸਿੱਖਿਆ ਅਫਸਰ ਅੰਮ੍ਰਿਤਸਰ ਸ੍ਰੀ ਕਮਲਜੀਤ ਸਿੰਘ ਵੀ ਮੰਚ ਤੇ ਮੌਜੂਦ ਰਹੇ। ਰਾਸਾ ਪੰਜਾਬ ਦੇ ਪ੍ਰਧਾਨ ਸ਼੍ਰੀ ਜਗਤਪਾਲ ਮਹਾਜਨ, ਜਨਰਲ ਸਕੱਤਰ ਸੁਜੀਤ ਸ਼ਰਮਾ ਅਤੇ ਮੁੱਖ ਸਲਾਹਕਾਰ ਜਗਜੀਤ ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਅਵਾਰਡ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਚੇਅਰਮੈਨ, ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ। ਇੱਥੇ ਇਹ ਵਰਣਨ ਯੋਗ ਹੈ ਕਿ ਸਕੂਲ ਨੂੰ ਇਹ ਅਵਾਰਡ ਵਿੱਦਿਅਕ, ਖੇਡਾਂ ਅਤੇ ਸਾਹਿਤਿਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਵਾਸਤੇ ਦਿੱਤਾ ਗਿਆ ਹੈ । ਅਵਾਰਡ ਪ੍ਰਾਪਤ ਕਰਨ ਉਪਰੰਤ ਸਕੂਲ ਪਰਤਣ ਤੇ ਸਮੂਹ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸ਼੍ਰੀ ਅਜੀਤ ਰਾਮ ਧੀਮਾਨ ਅਤੇ ਮੈਡਮ ਨਿੱਧੀ ਸ਼ਰਮਾ ਨੂੰ ਵਧਾਈ ਦਿੱਤੀ ਗਈ । ਸਵੇਰ ਦੀ ਪ੍ਰਾਥਨਾ ਸਭਾ ਵਿੱਚ ਸੰਬੋਧਨ ਕਰਦਿਆਂ ਸ਼੍ਰੀ ਧੀਮਾਨ ਵੱਲੋਂ ਕਿਹਾ ਗਿਆ ਕਿ ਇਸ ਸਨਮਾਨ ਦੇ ਅਸਲ ਹੱਕਦਾਰ ਉਹ ਅਧਿਆਪਕ ਅਤੇ ਬੱਚੇ ਹਨ ਜਿਨਾਂ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਸਦਕਾ ਸਕੂਲ ਨੂੰ ਸ਼ਨਮਾਨ ਪ੍ਰਾਪਤ ਹੋਇਆ ਹੈ । ਇਹ ਜਾਣਕਾਰੀ ਸ੍ਰੀ ਰਣਜੀਤ ਸਿੰਘ ਸਾਇੰਸ ਅਧਿਆਪਕ ਵੱਲੋਂ ਦਿੱਤੀ ਗਈ ।


