ਜਲੰਧਰ (ਕਰਮਵੀਰ ਸਿੰਘ)-
ਬਹੁਤ ਹੀ ਨੇਕ ਸੁਭਾਅ ਦੇ ਮਾਲਕ ਭੁਪਿੰਦਰ ਸਿੰਘ (ਭਿੰਦਾ ਸੇਠ) ਨੰਗਲ ਫੀਦਾ ਜਿਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਲੰਧਰ ਜੋ ਕਿ ਮਿਤੀ 01 ਨਵੰਬਰ ਦਿਨ ਸ਼ਨੀਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 10 ਨਵੰਬਰ ਦਿਨ ਸੋਮਵਾਰ ਬਾਅਦ ਦੁਪਹਿਰ ਉਹਨਾਂ ਦੇ ਗ੍ਰਹਿ ਨੰਗਲ ਫੀਦਾ ਵਿਖੇ ਪਾਏ ਗਏ ਉਪਰੰਤ ਕੀਰਤਨੀ ਜਥਿਆ ਵੱਲੋ ਆਈਆਂ ਹੋਈਆਂ ਸੰਗਤਾਂ ਨੂੰ ਵੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖਸ਼ੀਅਤਾਂ ਨੇ ਭੁਪਿੰਦਰ ਸਿੰਘ ਭਿੰਦਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਬਾਬਾ ਨਾਗਰ ਸਿੰਘ ਨਿਹੰਗ ਸਿੰਘ ਮੁੱਖੀ ਤਰਨਾ ਦਲ, ਬਲਜਿੰਦਰ ਕੌਰ ਪਤਨੀ, ਰਮਨਜੀਤ ਕੌਰ ਲੜਕੀ, ਕਮਲਜੀਤ ਕੌਰ ਯੂ.ਐਸ.ਏ ਲੜਕੀ, ਪਲਵਿੰਦਰ ਸਿੰਘ ਲੜਕਾ, ਇੰਦਰਜੀਤ ਸਿੰਘ ਇੰਦੂ ਭਤੀਜਾ, ਮਨਿੰਦਰਜੀਤ ਸਿੰਘ ਭੇਲਾ, ਅਮਨਦੀਪ ਸਿੰਘ ਬਿੱਟਾ, ਪਵਨ ਕੁਮਾਰ ਟੀਨੂ ਹਲਕਾ ਇੰਚਾਰਜ ਆਦਮਪੁਰ, ਗੁਰਚਰਨ ਸਿੰਘ ਚੰਨੀ ਜਲੰਧਰ, ਹਰਕੀਤ ਸਿੰਘ ਭੇਲਾ ਆਪ ਆਗੂ, ਪ੍ਰੋਫ਼ੈਸਰ ਮਹਿੰਦਰ ਪਾਲ ਸਿੰਘ ਜਰਨਲ ਸਕੱਤਰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਜਥੇਦਾਰ ਸ਼ੇਰ ਸਿੰਘ, ਸੁਖਜੀਤ ਸਿੰਘ ਡਰੋਲੀ ਜਿਲ੍ਹਾ ਪ੍ਰਧਾਨ ਜਲੰਧਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਡਾਕਟਰ ਹਰਜਿੰਦਰ ਸਿੰਘ ਜੱਖੂ, ਸੁੱਚਾ ਸਿੰਘ ਪੰਜਾਬ ਯੂਨੀਵਰਸਿਟੀ, ਬਘੇਲ ਸਿੰਘ, ਮਹਿੰਦਰ ਸਿੰਘ ਕਾਮਰੇਡ ਮੰਦਪੁਰ, ਦਲਵੀਰ ਸਿੰਘ ਖੋਜਕੀਪੁਰ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਢਿੱਲੋਂ ਯੂ.ਐਸ.ਏ ਜਸਵੰਤ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਲਖਬੀਰ ਸਿੰਘ ਗਿੱਲ ਫਾਜ਼ਲਪੁਰ, ਗੁਰਪਾਲ ਸਿੰਘ ਨਾਜਕਾ, ਕਰਤਾਰ ਸਿੰਘ ਡਰੋਲੀ, ਦਰਸ਼ਨ ਸਿੰਘ ਕਲਕੱਤਾ, ਅਵਤਾਰ ਸਿੰਘ ਖੱਖ ਜਨਰਲ ਸਕੱਤਰ ਪੰਜਾਬ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਓਂਕਾਰ ਸਿੰਘ ਹੁਸ਼ਿਆਰਪੁਰ ਅਤੇ ਹੋਰ ਇਲਾਕਾ ਨਿਵਾਸੀਆ ਹਾਜ਼ਰ ਸਨ।


