ਪਿੰਡ ਵਾਸੀਆਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਕੀਤੀ ਨਾਹਰੇ ਬਾਜ਼ੀ
ਨਵਾਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )
ਪਿਛਲੇ ਕੁਝ ਦਿਨਾਂ ਤੋਂ ਲੁਕਛਿੱਪ ਕੇ ਰੈਲਮਾਜਰਾ ਦੇ ਜੰਗਲ ਵਿਚ ਨਜਾਇਜ਼ ਤੋਰ ਤੇ ਮਾਇਨਿੰਗ ਜਾ ਜੰਗਲ ਦੀ ਹੋਂਦ ਖਤਮ ਲਈ ਸਾਜਿਸ਼ ਤਹਿਤ ਕਿਸੇ ਵੱਡੇ ਕੰਪਨੀ ਦੇ ਕਰਿਦਿਆ ਵਲੋਂ ਅੱਜ ਵੀ ਜੰਗਲ ਦੀ ਕਟ ਕਟਾਈ ਅਤੇ ਕਰਾਹੀ ਕਰ ਰਹੀਆਂ ਪੌਕਲੈਨ ਮਸ਼ੀਨਾਂ ਰਾਹੀ ਕੀਤੀ ਜਾਂਦੀ ਸੀ। ਪਿੰਡ ਰੈਲਮਾਜਰਾ ਦੇ ਨਿਵਾਸੀਆਂ ਨੂੰ ਜਦੋਂ ਇਸ ਗੱਲ ਦੀ ਭਿਨਕ ਪਈ ਤਾਂ ਦੋਹਾਂ ਪਿੰਡਾਂ ਦੇ ਸਰਪੰਚ ਅਤੇ ਮੋਹਤਬਰ ਵੱਡੀ ਗਿਣਤੀ ਵਿਚ ਜੰਗਲ ਵਿਚ ਨਜਾਇਜ਼ ਕਰਾਹੀ ਕਰਦੇ ਸਾਧਨਾ ਦੇ ਡਰਾਈਵਰਾਂ ਨੂੰ ਰੋਕਣ ਲਈ ਜੰਗਲ ਵਿਚ ਚਲੇ ਅਤੇ ਡਰਾਈਵਰ ਪਿੰਡ ਨਿਵਾਸੀਆਂ ਨੂੰ ਦੇਖਕੇ ਆਪਣੇ ਸਾਧਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਬਾਰੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਸਿੰਕਦਰ ਸਿੰਘ ਰੈਲਮਾਜਰਾ ਨੇ ਦੱਸਿਆ ਭਾਵੇਂ ਕੇ ਲੋਕਾਂ ਵਲੋਂ ਇਸ ਦੀ ਅਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ ਗਈ ਪਰ ਇਸ ਦੇ ਬਾਵਜੂਦ ਅੱਜ ਪੌਕਲੈਨ ਮਸ਼ੀਨਾਂ , ਟਿੱਪਰ ਆਦਿ ਨਾਲ ਜੰਗਲ ਦੀ ਬਰਬਾਦੀ ਨਾਲ ਕੀਤੀ ਜਾ ਰਹੀ ਸੀ। ਜਿਸ ਨੂੰ ਮੌਕੇ ਤੇ ਪਹੁੰਚ ਕੇ ਅਸੀ ਰੋਕਿਆ ਅਤੇ ਪੁਲਿਸ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਨੂੰ ਫੋਨ ਕੀਤੇ। ਇਸ ਸਬੰਧੀ ਕਾਂਗਰਸੀ ਬੁਲਾਰੇ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਕਿਹਾ ਅੱਜ ਅਸੀ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਕਿਸੇ ਨੇ ਵੀ ਸਾਡੀ ਕੋਈ ਵੀ ਸੁਣਵਾਈ ਨਹੀਂ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਸਭ ਕੁਝ ਜੰਗਲਾਤ ਵਿਭਾਗ ਦੀ ਮਿਲੀ ਭੁਗਤ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸਰਕਾਰਾਂ ਪੌਦੇ ਲਗਾਉਂਦੀਆਂ ਹਨ ਉੱਥੇ ਪਿੰਡ ਰੈਲਮਾਜਰਾ ਦਾ ਹਰੀਆ ਭਰੀਆਂ ਦਰੱਖਤਾਂ ਵਾਲਾ ਜੰਗਲ ਬਰਬਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਰੈਲ ਦੀ ਸਰਪੰਚ ਸ੍ਰੀਮਤੀ ਅਨੀਤਾ ਦੇਵੀ ਸਤਪਾਲ, ਸੇਠੀ ਸਾਬਕਾ ਸਰਪੰਚ, ਦਰਸ਼ਨ ਲਾਲ, ਓਮਪ੍ਰਕਾਸ਼, ਸ਼ੁਭਾਸ਼ ਭਾਟੀਆ ਰਾਣਾ ਪੰਚਾਇਤ ਮੈਂਬਰ, ਦਰਸ਼ਨ ਕਾਲਾ, ਰਾਮਪਾਲ, ਨਾਥ ਰਾਮ, ਬੱਚਨ ਸਿੰਘ ਆਦਿ ਕਿਹਾ ਕਿ ਅੱਜ ਅਸੀਂ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਸਮੇਤ ਸਾਧਨਾ ਡਰਾਈਵਰ, ਪੁਲਿਸ ਚੌਕੀ ਆਸਰੋਂ ਦੇ ਹਵਾਲੇ ਕਰ ਦਿੱਤੇ ਆਸਰੋਂ ਪੁਲਿਸ ਵਲੋਂ ਪਿੰਡਾਂ ਦੇ ਲੋਕਾਂ ਦੇ ਬਿਆਨ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਦੋਂ ਜੰਗਲ ਦੀ ਹੋ ਰਹੀ ਬਰਬਾਦੀ ਬਾਰੇ ਡੀ ਐੱਫ ਓ ਹਰਭਜਨ ਸਿੰਘ ਬਣਰੇਂਜ ਗੜਸ਼ੰਕਰ ਨਾਲ ਗੱਲਬਾਤ ਕੀਤੀ ਤਾ ਉਨਾਂ ਨੇ ਕਿਹਾ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਵੀ ਮਸਲਾ ਧਿਆਨ ਵਿਚ ਨਹੀ ਹੈ।ਉਨ੍ਹਾਂ ਕਿਹਾ ਅੱਜ ਮੌਕੇ ਤੇ ਵਿਭਾਗੀ ਅਧਿਕਾਰੀ ਭੇਜੇ ਹਨ ਜੋ ਕਿ ਬਣਦੀ ਕਾਰਵਾਈ ਕਰਨ ਗੇ ਉਨ੍ਹਾਂ ਕਿ ਜੇ ਡੀ ਲਿਸਟ ਨੰਬਰ ਤਾਂ ਇਸ ਬਾਰੇ ਮਾਲ ਵਿਭਾਗ ਨਿਸ਼ਾਨ ਦੇਈ ਕਰੇਗਾ ਜਾ ਪੰਚਾਇਤਾਂ ਅਸਲੀਅਤ ਦੱਸ ਸਕਦੀਆਂ। ਉਨ੍ਹਾਂ ਕਿਹਾ ਜੰਗਲੀ ਰਕਬੇ ਨਾਲ ਕਾਨੂੰਨ ਅਨੁਸਾਰ ਹੀ ਛੇੜਖਾਨੀ ਕਰਨ ਦੇਵੇਗਾ


