ਨਵਾਂਸ਼ਹਿਰ / ਕਾਠਗੜ੍ਹ (ਜਤਿੰਦਰਪਾਲ ਸਿੰਘ ਕਲੇਰ)
ਸ਼੍ਰੀ ਗੁਰੂ ਰਵਿਦਾਸ ਗੁਰੂਦੁਆਰਾ ਸਾਹਿਬ ਪਿੰਡ ਲੋਹਟ ਤਹਿਸੀਲ ਬਲਾਚੌਰ ਵਿੱਚ ਸਵਰਗੀ ਭਗਤ ਅਮਰ ਚੰਦ ਜੀ ਦੀ 16 ਵੀਂ ਸਲਾਨਾ ਬਰਸੀ 22 ਨਵੰਬਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੋਤਸ਼ੀ ਗਿਆਨ ਚੰਦ ਅਤੇ ਸਮੂਹ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ 22 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾਣਗੇ ਸਾਢੇ ਦਸ ਤੋਂ 12 ਵਜੇ ਤੱਕ ਭਾਈ ਮਹਿਤਾਬ ਸਿੰਘ ਜੀ ਗੁਰੂਦੁਆਰਾ ਠੇਰੀ ਸਾਹਿਬ ਵਾਲੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ | ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਇਸ ਸਲਾਨਾ ਬਰਸੀ ਸਮਾਗਮ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੇ ਅਪੀਲ ਕੀਤੀ | ਇਸ ਮੌਕੇ ਤੇ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ।


