

ਬਲਾਚੌਰ 2 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਦੁਆਰਾ 2023 ਵਿੱਚ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਦੀਆਂ 986 ਪੋਸਟਾਂ ਕੱਢੀਆਂ ਗਈਆਂ ਸਨ ਹੌਲੀ ਹੌਲੀ ਕਰਕੇ ਸਭ ਨੂੰ ਆਰਡਰ ਦਿੱਤੇ ਗਏ ਕੱਲ 1 ਨਵੰਬਰ 2025 ਨੂੰ ਰਹਿੰਦੇ ਆਰਡਰ ਵੀ ਦਿੱਤੇ ਗਏ ਕੱਲ ਇ ਨਵੰਬਰ 2025 ਨੂੰ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਦੀ ਭਰਤੀ ਪ੍ਰਕਿਰਿਆ ਮੁਕੰਮਲ ਹੋਈ ਇਸ ਸ਼ੁਭ ਮੌਕੇ ਤੇ ਪੰਜਾਬ ਪ੍ਰਧਾਨ ਮਨੋਵਰ ਜਹਾਂ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਜੀ ਦਾ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਇਸ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਮਾਨ ਸਰਕਾਰ ਨੇ ਇਸ ਭਰਤੀ ਪ੍ਰਕਿਰਿਆ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਕੁੜੀਆਂ ਨੂੰ ਆਰਡਰ ਦਿੱਤੇ ਪੰਜਾਬ ਪੰਜਾਬ ਸਰਕਾਰ ਨੇ ਇਸ ਭਰਤੀ ਪ੍ਰਕਿਰਿਆ ਵਿੱਚ ਪੰਜਾਬ ਵਿੱਚ ਜਿਨਾਂ ਕੁੜੀਆਂ ਨੇ ਕੋਰਸ ਕੀਤਾ ਹੈ ਕੁੜੀਆਂ ਨੂੰ ਹੀ ਆਰਡਰ ਦਿੱਤੇ ਹਨ ਬਾਹਰਲੇ ਕਿਸੇ ਵੀ ਸੂਬੇ ਦੀ ਕੁੜੀ ਨੂੰ ਆਰਡਰ ਨਹੀਂ ਦਿੱਤੇ ਜਿਸ ਨਾਲ ਪੰਜਾਬ ਦੀਆਂ ਨਰਸਾਂ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਗਿਆ ਮਾਨ ਸਰਕਾਰ ਨੇ ਉਹਨਾਂ ਕੁੜੀਆਂ ਨੂੰ ਵੀ ਮੌਕਾ ਦਿੱਤਾ ਜੋ ਕਿ ਓਵਰਏਜ ਹੋ ਚੁੱਕੀਆਂ ਸਨ ਕੱਲ ਦਾ ਦਿਨ ਬਹੁਤ ਹੀ ਵਧਾਈ ਵਾਲਾ ਦਿਨ ਸੀ ਪੰਜਾਬ ਪ੍ਰਧਾਨ ਅਤੇ ਜਿਲਾ ਪ੍ਰਧਾਨ ਮਮਤਾ ਰਾਣੀ ਵੱਲੋਂ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਗਿਆ।


