Join
Sunday, March 15, 2026
Sunday, March 15, 2026

ਗੁਰੂਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ 5 ਨਵੰਬਰ ਨੂੰ  ਮਨਾਇਆ ਜਾਵੇਗਾ  ਸ਼੍ਰੀ ਗੁਰੂ ਨਾਨਕ ਦੇ ਜੀ ਦਾ ਪ੍ਰਕਾਸ਼ ਪੁਰਬ 

ਨਵਾਂਸ਼ਹਿਰ /ਕਾਠਗੜ੍ਹ 1 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਠਗੜ੍ਹ ਦੇ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ  ਬਹੁਤ ਹੀ ਸ਼ਰਧਾ ਨਾਲ ਸੰਗਤਾਂ ਵਲੋਂ 5 ਨਵੰਬਰ ਨੂੰ  ਮਨਾਇਆ ਜਾਵੇਗਾ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਡਾ ਬਲਦੇਵ ਸਿੰਘ ਪਨੇਸਰ ਨੇ ਦੱਸਿਆ ਕਿ 3 ਨਵੰਬਰ ਨੂੰ  ਸ਼੍ਰੀ ਆਖੰਡ ਪਾਠ ਸਾਹਿਬ ਸੁਖਪਾਲ ਸਿੰਘ ਸਹੋਤਾ ਦੇ ਪਰਿਵਾਰ ਵਲੋਂ ਆਰੰਭ ਕਰਵਾਏ ਜਾਣਗੇ  ਜਿੰਨਾਂ ਦੇ ਭੋਗ 5 ਨਵੰਬਰ  ਨੂੰ  ਪਾਏ ਜਾਣਗੇ | ਭੋਗ ਦੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਸ ਵਿੱਚ ਮੁੱਖ ਤੌਰ ਤੇ ਸੰਤ ਮਹਿਤਾਬ ਸਿੰਘ ਠੇਰੀ ਸਾਹਿਬ ਵਾਲਿਆਂ ਦੇ ਜੱਥੇ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ  ਨਿਹਾਲ ਕੀਤਾ ਜਾਵੇਗਾ | ਇਸ ਮੌਕੇ ਤੇ  ਸੰਗਤਾ ਲਈ ਚਾਹ ਪਕੌੜੇ ਤੇ ਗੁਰੂ ਦੀ ਦੇ ਲੰਗਰ ਅਟੁੱਟ ਵਰਤਾਏ ਜਾਣਗੇ |  

Related Articles

LEAVE A REPLY

Please enter your comment!
Please enter your name here

Latest Articles

2