Join
Sunday, March 15, 2026
Sunday, March 15, 2026

ਉੱਘੇ ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ਪਹੁੰਚੇ ਪੰਜਾਬ, ਆਦਮਪੁਰ ਏਅਰਪੋਰਟ ਤੇ ਕੀਤਾ ਭਰਵਾਂ ਸਵਾਗਤ

ਹੜ ਪੀੜਿਤ ਲਈ ਨਵੇਂ ਮਕਾਨ ਉਸਾਰੇ ਜਾਣਗੇ – ਮਿਨਹਾਸ
ਸਿਹਤ, ਸਿੱਖਿਆ ਅਤੇ ਸੇਵਾ ਦੇ ਖੇਤਰ ਅੰਦਰ ਵੀ ਕਰਨਗੇ ਕੰਮ

ਜਲੰਧਰ, (ਕਰਮਵੀਰ ਸਿੰਘ)-

ਪ੍ਰਸਿੱਧ ਸਮਾਜ ਸੇਵੀ ਅਤੇ ਉੱਘੇ ਬਿਜ਼ਨਸਮੈਨ ਜਤਿੰਦਰ ਜੇ ਮਿਨਹਾਸ ਦਾ ਅੱਜ ਆਪਣੀ ਪੰਜਾਬ (ਭਾਰਤ) ਫੇਰੀ ਦੌਰਾਨ ਆਦਮਪੁਰ ਏਅਰਪੋਰਟ ਪਹੁੰਚਣ ਤੇ ਜਿੱਥੇ ਏਅਰਪੋਰਟ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਸਮੇਤ ਵੱਖ-ਵੱਖ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ। ਉੱਥੇ ਐਲ.ਐਂਡ.ਟੀ ਵਾਟਰ ਸਪਲਾਈ ਪਲਾਂਟ ਜਗਨਪੁਰ ਅਤੇ ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵੱਲੋਂ ਬੂਟੇ ਲਗਾਓ ਮੁਹਿੰਮ ਅਧੀਨ ਏਅਰਪੋਰਟ ਤੇ ਬੂਟੇ ਲੱਗਾ ਕੇ ਜਤਿੰਦਰ ਜੇ ਮਿਨਹਾਸ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਾਰਿਆ ਦਾ ਧੰਨਵਾਦ ਕਰਦਿਆਂ ਜਤਿੰਦਰ ਜੇ ਮਿਨਹਾਸ ਨੇ ਦੱਸਿਆ ਕਿ ਉਹ ਇਸ ਵਾਰ ਵਿਸ਼ੇਸ਼ ਤੌਰ ਤੇ ਹੜ੍ਹ ਪ੍ਰਭਾਵਤ ਖੇਤਰਾਂ ਅੰਦਰ ਗੁਰੂ ਨਾਨਕ ਫੂਡ ਬੈਂਕ ਸਰੀ ਵੱਲੋਂ ਛੋਟੇ ਕਿਸਾਨ ਅਤੇ ਹੋਰਨਾਂ ਜਿਨ੍ਹਾਂ ਦੇ ਮਕਾਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਨੂੰ ਬਿਲਕੁਲ ਨਵੇਂ ਘਰ ਬਣਾ ਕੇ ਦੇਣ ਦੀ ਸੇਵਾ ਸ਼ੁਰੂ ਕਰਨਗੇ। ਇਸ ਸਾਰਾ ਪ੍ਰੋਜੈਕਟ ਸੰਤ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਚਲਾਇਆ ਜਾਵੇਗਾ।ਇਸਦੇ ਨਾਲ-ਨਾਲ ਆਈਜ਼ ਫਾਰ ਦ ਵਰਲਡ ਕਨੇਡਾ, ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਵੱਲੋਂ ਲਾਇਨਜ਼ ਆਈਜ਼ ਹਸਪਤਾਲ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਮੁਫ਼ਤ ਅੱਖਾਂ ਦਾ ਅਪਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ, ਅਤੇ ਸਕੂਲਾਂ ਅੰਦਰ ਬੱਚਿਆਂ ਖਾਸ-ਤੌਰ ਤੇ ਲੜਕੀਆਂ ਦੇ ਸਕੂਲ ਅੰਦਰ ਵਿਕਾਸ ਕਾਰਜ, ਗਰੀਬ ਤੇ ਜਰੂਰਤਮੰਦ ਕੁੜੀਆਂ ਦੇ ਵਿਆਹ ਦੇ ਨਾਲ ਨਾਲ ਹੋਰ ਵੀ ਸਮਾਜ ਸੇਵੀ ਪ੍ਰੋਜੇਕਟ ਸ਼ੁਰੂ ਕਰਨਾ ਉਨ੍ਹਾਂ ਦਾ ਇਸ ਵਾਰ ਦਾ ਟੀਚਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਲਾਇਨਜ਼ ਕਲੱਬ ਆਦਮਪੁਰ ਵੱਲੋਂ ਦਸ਼ਵਿੰਦਰ ਕੁਮਾਰ, ਕੁਲਵੀਰ ਸਿੰਘ, ਰਘਵੀਰ ਵਿਰਦੀ, ਵਿਨੋਦ ਟੰਡਨ, ਰਾਜੇਸ਼ ਅਗਰਵਾਲ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਕਾਲਰਾ, ਪਰਵਿੰਦਰ ਸਿੰਘ ਸਾਬਕਾ ਸਰਪੰਚ, ਰਾਜ ਕੁਮਾਰ, ਸੁਰਿਆ ਪ੍ਰਤਾਪ ਸਿੰਘ, ਪਵਿੱਤਰ ਸਿੰਘ ਆਹਲੂਵਾਲੀਆ ਪ੍ਰਧਾਨ ਯੂਥ ਕਾਂਗਰਸ, ਸਰਬਜੀਤ ਸਿੰਘ ਸਾਭੀ, ਪਿੰਡ ਡਮੁੰਡਾ ਦੀ ਪੰਚਾਇਤ ਅਤੇ ਹੋਰ ਐਨ.ਆਰ.ਆਈ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2