“ਛਿੰਝ ਮੇਲੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ: ਐੱਮ. ਪੀ. ਮਲਵਿੰਦਰ ਸਿੰਘ ਕੰਗ”
ਨਵਾਂਸ਼ਹਿਰ /ਕਾਠਗੜ੍ਹ 14 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਨਿੱਘੀ ਵਿਖੇ ਬਾਬਾ ਸਿੱਧ ਚਾਨੋ ਦੀ ਯਾਦ ‘ਚ ਇਤਿਹਾਸਕ ਛਿੰਝ ਮੇਲਾ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਬਾਬਾ ਪਰਮਜੀਤ ਮੌਜੀ ਸਾਧ ਦੀ ਰਹਿਨੁਮਾਈ ਹੇਠ ਧੂਮ-ਧਾਮ ਨਾਲ ਕਰਵਾਇਆ ਗਿਆ। ਛਿੰਝ ਮੇਲੇ ‘ਚ ਪਹੁੰਚੇ ਚੋਟੀ ਦੇ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਦਿਖਾ ਕੇ ਦਰਸ਼ਕਾਂ ਤੋਂ ਖ਼ੂਬ ਵਾਹ-ਵਾਹ ਖੱਟੀ। ਛਿੰਝ ਮੇਲੇ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਅਸ਼ੋਕ ਕਟਾਰੀਆ ਤੇ ਹੋਰ ਮੋਹਤਵਰਾਂ ਨੇ ਪਹਿਲਵਾਨਾਂ ਦੀਆਂ ਹੱਥ ਜੋੜੀਆਂ ਕਰਵਾਈਆਂ ਤੇ ਸ਼ਾਨਦਾਰ ਛਿੰਝ ਮੇਲਾ ਕਰਵਾਉਣ ਲਈ ਨਿੱਘੀ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਛਿੰਝ ਮੇਲੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ, ਐੱਮ. ਪੀ. ਕੰਗ ਨੇ ਨਿੱਘੀ ਵਾਸੀਆਂ ਨੂੰ ਸਟੇਡੀਅਮ ਨਿਰਮਾਣ ਕਾਰਜਾਂ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਪਟਕੇ ਦੀ ਕੁਸ਼ਤੀ ਪਹਿਲਵਾਨ ਅਵਨਾਇਕ ਯੂਪੀ. ਅਤੇ ਸ਼ਾਨਵੀਰ ਦਰਮਿਆਨ ਹੋਈ, ਇਸ ਫਸਵੇਂ ਮੁਕਾਬਲੇ ਵਿੱਚ ਦੋਵੇਂ ਪਹਿਲਵਾਨਾਂ ਬਰਾਬਰ ਰਹੇ, ਜਿਸ ਨੂੰ 251000 ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਗਰਾਮ ਪੰਚਾਇਤ ਤੇ ਪ੍ਰਬੰਧਕਾਂ ਵਲੋਂ ਇਲਾਕੇ ਭਰ ਤੋਂ ਪਹੁੰਚੀਆਂ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਬੀ.ਜੇ.ਪੀ. ਦੇ ਜਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨਵਾਲ, ਲਾਡੀ ਰਾਣਾ ਪ੍ਰਧਾਨ ਮਿਉਂਸੀਪਲ ਕੌਂਸਲ ਬਲਾਚੌਰ, ਐੱਮ.ਸੀ. ਅਜੇਪਾਲ ਬਿੱਟੂ ਚੌਧਰੀ, ਬਲਦੇਵ ਰਾਜ ਮੈਂਬਰ ਗੁੱਜਰ ਵੈੱਲਫੇਅਰ ਬੋਰਡ, ਸੰਦੀਪ ਸੋਨੂੰ ਭਾਟੀਆ, ਜਸਵਿੰਦਰ ਵਿੱਕੀ ਕਾਠਗੜ੍ਹ, ਮਾ: ਰਵਿੰਦਰ ਸੂਰਾਪੁਰੀ, ਸਰਪੰਚ ਲੇਖ ਰਾਜ ਬਾਲੇਵਾਲ, ਸਾਬਕਾ ਸਰਪੰਚ ਰੋਸ਼ਨ ਲਾਲ ਟੇਡੇਵਾਲ, ਬਲਬੀਰ ਸਰਪੰਚ, ਗੁਰਮੁੱਖ ਸਿੰਘ ਸਰਪੰਚ,
ਮੋਹਿੰਦਰ ਚੇਚੀ ਮਿਲਕ ਡੈਅਰੀ, ਦਿਲਬਾਗ ਰਾਏ ਠੇਕੇਦਾਰ, ਰਾਮਦਾਸ ਚੇਚੀ ਵਾਈਸ ਚੇਅਰਮੈਨ, ਕਾਬਲ ਸਿੰਘ ਚੇਚੀ, ਨੰਬਰਦਾਰ ਸੰਦੀਪ ਚੇਚੀ, ਪਵਨ ਠੇਕੇਦਾਰ, ਜਸਪਾਲ ਸਿੰਘ ਚੇਚੀ ਰਿਟਾ: ਰੇਂਜ ਅਫ਼ਸਰ, ਸ਼ਿੰਦਰ ਠੇਕੇਦਾਰ, ਰਤਨ ਮੀਲੂ, ਸਰਬਣ ਮੀਲੂ ਸਾਬਕਾ ਸਰਪੰਚ, ਦੀਪਾ ਕਟਾਰੀਆ ਸਾਬਕਾ ਸਰਪੰਚ,ਰਵੀ ਇੰਦਰ ਸਿੰਘ ਬਾਗੋਵਾਲ, ਠੇਕੇਦਾਰ ਧਰਮਵੀਰ ਬਾਗੋਵਾਲ, ਸਰਪੰਚ ਗੁਰਸ਼ਕਤੀ ਬਾਗੜੀ ਮੋਹਨਮਾਜਰਾ, ਸਰਪੰਚ ਰਵਿੰਦਰ ਖਟਾਣਾ ਮਲੇਵਾਲ, ਕੁਮੈਂਟਟਰ ਬਿੱਟੂ ਹੱਕਲਾ, ਬਲਵੀਰ ਬੀਰਾ ਰੈਲਮਾਜਰਾ, ਅਮਨਦੀਪ ਸਿੰਘ ਚੇਚੀ, ਇਕਬਾਲ ਸਿੰਘ ਕਟਾਰੀਆ, ਮਦਨ ਸਿੰਘ, ਰੂਪ ਲਾਲ ਚੇਚੀ, ਰਵਿੰਦਰ ਸੋਨੂੰ ਪੰਚ, ਸੇਠੀ ਚੇਚੀ, ਸਚਿਨ ਮੀਲੂ, ਕਮਲਜੀਤ ਚੇਚੀ, ਬਲਬੀਰ ਚੇਚੀ ਬੀ.ਐਸ.ਐਫ., ਤੀਰਥ ਰਾਮ ਕਟਾਰੀਆ, ਚਰਨਜੀਤ ਕਟਾਰੀਆ ਠੇਕੇਦਾਰ, ਪਰਮਜੀਤ ਧੀਮਾਨ, ਰਾਮ ਕੁਮਾਰ ਧੀਮਾਨ, ਮਹਿੰਦਰਪਾਲ ਇੰਸਪੈਕਟਰ, ਸੰਗਰਾਮ ਚੌਧਰੀ, ਭਿੰਦੀ ਚੇਚੀ, ਗਿਆਨ ਮਾਸਟਰ, ਬਲਦੇਵ ਫੌਜੀ, ਰਾਜ ਕੁਮਾਰ ਚੇਚੀ, ਮੋਹਨ ਲਾਲ ਸਰਪੰਚ, ਵਿਜੇ ਚੇਚੀ ਬੀ.ਐਸ.ਐਫ., ਪੰਕਜ ਚੇਚੀ, ਚੀਨੂ ਚੇਚੀ, ਸ਼ਾਮ ਲਾਲ ਦੇਦੜ, ਰੋਸ਼ਨ ਦੇਦੜ, ਦੇਸ ਰਾਜ, ਵਿਕੀ ਸਮੇਤ ਕੰਢੀ, ਦੂਣ ਦੁਆਬਾ ਸਮੇਤ ਦੂਰ-ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਹਾਜ਼ਰ ਸਨ।


