Join
Thursday, March 19, 2026
Thursday, March 19, 2026

ਸੈਂਟਰ ਭਰਥਲਾ ਅਧੀਨ ਆਉਂਦੇ ਸਕੂਲਾਂ ਦੀਆਂ ਖੇਡਾਂ ਸ਼ੁਰੂ 

ਨਵਾਂਸ਼ਹਿਰ /ਕਾਠਗੜ੍ਹ, 13 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ)ਅੱਜ ਸੈਂਟਰ ਭਰਥਲਾ ਅਧੀਨ ਆਉਂਦੇ ਵੱਖ ਸਕੂਲਾਂ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਾਨਪੁਰ ਵਿਖੇ ਸ਼ੁਰੂ ਹੋਈਆਂ l ਅੱਜ ਮੁੰਡਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਕਬੱਡੀ, ਖੋ-ਖੋ, ਰਸਾਕਸੀ, ਲੰਬੀ ਛਾਲ, ਦੌੜਾ 100 ਮੀਟਰ, 200 ਮੀਟਰ, 400 ਮੀਟਰ ਅਤੇ ਕੁਸ਼ਤੀਆਂ 28 ਕਿਲੋ, 30 ਕਿਲੋ ਅਤੇ 32 ਕਿਲੋ ਭਾਰ ਦੀਆਂ ਕਰਵਾਈਆਂ ਗਈਆਂ l ਜੇਤੂ ਬੱਚਿਆਂ ਨੂੰ ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ ਨੇ ਮੈਡਲ ਦੇ ਕੇ ਸਨਮਾਨ ਕੀਤਾ l ਇਸ ਮੌਕੇ ਮਾਸਟਰ ਦੀਪਕ ਦਾਸ, ਮਨਪ੍ਰੀਤ ਸਿੰਘ, ਹਰਜੀਤ ਸਿੰਘ ਸਹੋਤਾ, ਸੋਹਣ ਲਾਲ, ਸੁਖਜੀਤ ਸਿੰਘ, ਮੈਡਮ ਨੀਲਾਮ ਕੁਮਾਰੀ, ਦਲਜੀਤ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਜਸਜੀਤ ਕੌਰ, ਸੁਖਵਿੰਦਰ ਕੌਰ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਬੱਚੇ ਅਤੇ ਮਿਡ ਡੇ ਮੀਲ ਵਰਕਰ ਹਾਜਰ ਸਨ l ਇਸ ਮੌਕੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ l

Related Articles

LEAVE A REPLY

Please enter your comment!
Please enter your name here

Latest Articles

2

2