– ਧਰਤੀ ਨੂੰ ਹਰਾ-ਭਰਾ ਬਣਾਉਣਾ ਹਰ ਨਾਗਰਿਕ ਦਾ ਫ਼ਰਜ਼ — ਰਾਜਨ ਅਰੋੜਾ
ਨਵਾਂਸ਼ਹਿਰ, 13 ਅਕਤੂਬਰ( ਜਤਿੰਦਰ ਪਾਲ ਸਿੰਘ ਕਲੇਰ ) ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਹਰਿਆਲੀ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਅੱਜ ਰਾਜਨ ਅਰੋੜਾ ਨੇ ਆਪਣੇ 53ਵੇਂ ਜਨਮਦਿਨ ਦੇ ਮੌਕੇ ’ਤੇ ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਨਾਲ ਮਿਲ ਕੇ ਚੰਡੀਗੜ੍ਹ ਰੋਡ ’ਤੇ ਪੌਧਾਰੋਪਣ ਕੀਤਾ। ਇਸ ਮੌਕੇ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ, ਪ੍ਰਸਿੱਧ ਸਮਾਜ ਸੇਵੀ ਗੁਰਚਰਨ ਅਰੋੜਾ ਤੇ ਚੇਤਨ ਮੋਹਨ ਜੋਸ਼ੀ ਸਮੇਤ ਸਾਰੀ ਟੀਮ ਮੌਜੂਦ ਰਹੀ।
ਪ੍ਰੋਗਰਾਮ ਦੌਰਾਨ ਸਭ ਮੈਂਬਰਾਂ ਨੇ ਹਰਿਆਲੀ ਅਤੇ ਸਫਾਈ ਦੇ ਸੰਕਲਪ ਨੂੰ ਦੁਹਰਾਇਆ ਅਤੇ ਵਾਤਾਵਰਨ ਸੰਭਾਲ ਲਈ ਸਮਾਜ ਨੂੰ ਪ੍ਰੇਰਿਤ ਕਰਨ ਦਾ ਸੰਦੇਸ਼ ਦਿੱਤਾ।
ਜ਼ਿਕਰਯੋਗ ਹੈ ਕਿ ਰਾਜਨ ਅਰੋੜਾ ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਗ੍ਰੀਨ ਮੋਟੀਵੇਟਰ ਹਨ ਅਤੇ ਪਿਛਲੇ ਨੌਂ ਸਾਲਾਂ ਤੋਂ ਲਗਾਤਾਰ ਆਪਣੇ ਜਨਮਦਿਨ ਦੇ ਮੌਕੇ ’ਤੇ ਟੀਮ ਨਾਲ ਮਿਲ ਕੇ ਪੌਧਾਰੋਪਣ ਕਰਦੇ ਆ ਰਹੇ ਹਨ।
ਇਸ ਮੌਕੇ ਰਾਜਨ ਅਰੋੜਾ ਨੇ ਕਿਹਾ ਕਿ ਜਨਮਦਿਨ ਦਾ ਅਸਲੀ ਮਹੱਤਵ ਤਦ ਹੀ ਹੁੰਦਾ ਹੈ ਜਦੋਂ ਅਸੀਂ ਉਸ ਦਿਨ ਨੂੰ ਸਮਾਜ ਅਤੇ ਕੁਦਰਤ ਦੀ ਭਲਾਈ ਨਾਲ ਜੋੜੀਏ। ਪੌਧਾਰੋਪਣ ਇੱਕ ਅਜਿਹਾ ਪੁੰਨ ਦਾ ਕਾਰਜ ਹੈ ਜੋ ਨਾ ਸਿਰਫ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਸੁੰਦਰ ਸੁਨੇਹਾ ਛੱਡ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਧਰਤੀ ਨੂੰ ਹਰਾ-ਭਰਾ ਬਣਾਉਣਾ ਹਰ ਨਾਗਰਿਕ ਦਾ ਫ਼ਰਜ਼ ਹੈ ਅਤੇ ਜੇਕਰ ਹਰ ਵਿਅਕਤੀ ਹਰ ਸਾਲ ਇਕ ਬੂਟਾ ਲਗਾ ਕੇ ਉਸਦੀ ਦੇਖਭਾਲ ਕਰੇ ਤਾਂ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਐੱਸ.ਕੇ.ਟੀ. ਟੀਮ ਵੱਲੋਂ ਚਲਾਈ ਜਾ ਰਹੀ “ਜਨਮਦਿਨ ’ਤੇ ਪੌਧਾਰੋਪਣ” ਮੁਹਿੰਮ ਦੀ ਵੀ ਪ੍ਰਸ਼ੰਸਾ ਕੀਤੀ।
ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ ਕਿ ਰਾਜਨ ਅਰੋੜਾ ਵਰਗੇ ਸਮਾਜ ਸੇਵੀ ਵਿਅਕਤੀ ਵਾਸਤੇ ਅਸਲ ਵਿਚ ਵਾਤਵਾਰਨ ਦੇ ਸੱਚੇ ਪ੍ਰਹਰੀ ਹਨ। ਉਨ੍ਹਾਂ ਦੀ ਸੋਚ ਤੇ ਸੰਕਲਪ ਯੁਵਾ ਵਰਗ ਲਈ ਪ੍ਰੇਰਣਾਸ਼੍ਰੋਤ ਹਨ। ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਦਾ ਉਦੇਸ਼ ਹੈ ਕਿ ਹਰ ਵਿਅਕਤੀ ਆਪਣੇ ਜੀਵਨ ਵਿਚ ਹਰਿਆਲੀ ਨੂੰ ਅਪਣਾਏ ਅਤੇ “ਜਨਮਦਿਨ ’ਤੇ ਪੌਧਾਰੋਪਣ” ਦਾ ਸੁਨੇਹਾ ਸਮਾਜ ਤੱਕ ਪਹੁੰਚਾਏ। ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਨਾਲ ਸਾਡਾ ਸ਼ਹਿਰ ਸਾਫ਼, ਹਰਾ ਤੇ ਪ੍ਰਦੂਸ਼ਣ ਰਹਿਤ ਬਣ ਸਕਦਾ ਹੈ।
ਅੰਤ ਵਿਚ ਸਮਾਜ ਸੇਵੀ ਗੁਰਚਰਨ ਅਰੋੜਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਸਮਾਜ ਦੇ ਹਰ ਵਰਗ ਨੂੰ ਜੋੜਨ ਦੀ ਸਮਰੱਥਾ ਰੱਖਦੀ ਹੈ ਅਤੇ ਉਨ੍ਹਾਂ ਨੇ ਟੀਮ ਨੂੰ ਇਸ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਟੀਮ ਦੇ ਮੈਂਬਰ ਕੁਣਾਲ ਪੂਰੀ, ਦੀਪਤਾਂਸ਼ੁ ਜਗਪਾਲ, ਅਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਕਰਣ ਸ਼ਰਮਾ ਅਤੇ ਪਿਊਸ਼ ਮੌਜੂਦ ਸਨ।


