ਇਤਿਹਾਸਿਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਨੂੰ ਭਗਵੰਤ ਮਾਨ ਸਰਕਾਰ ਜਿਲ੍ਹਾਂ ਘੋਸ਼ਿਤ ਕਰਕੇ ਸਮੁੱਚੇ ਦੇਸ਼ ਵਾਸੀਆਂ ਨੂੰ ਖੁਸ਼ ਰਹੇ ਹਨ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ 11 ਅਕਤੂਬਰ ( ਜਤਿੰਦਰ ਪਾਲ ਸਿੰਘ ਕਲੇਰ ) ਨੌਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਵਿਰਾਸਤ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਉਹਨਾਂ ਆਪਣੀ ਬੰਦਗੀ ਦੇ ਪਲ ਗੁਜ਼ਾਰੇ ਹਨ ਅਤੇ ਆਪ ਇਸ ਧਰਤੀ ਨੂੰ ਮੁੱਲ ਖਰੀਦ ਕੇ ਇਸ ਧਰਤੀ ਨੂੰ ਭਾਗ ਲਗਾਏ ਹਨ ਉੱਥੇ ਹੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਤੇ ਖਾਲਸਾ ਸਿਰਜ ਕੇ ਇਸ ਧਰਤੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ। ਵਿਲੱਖਣ ਪਹਿਚਾਣ ਬਣਾ ਦਿੱਤੀ ਹੈ। ਜਿਸ ਤੇ ਅੱਜ ਭਾਜਪਾ ਦੀ ਟਿਕਟ ਤੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਰਹੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਦੇ ਮਾਧਿਅਮ ਨਾਲ ਮੰਗ ਕੀਤੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਪ੍ਰਤੀ ਅਸੀਂ ਸਭ ਜਾਣਦੇ ਹੀ ਹਾਂ ਕਿ ਹਿੰਦ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੇ ਸਾਲ ਪੂਰੇ ਹੋ ਰਹੇ ਸਮੂਹ ਸੰਗਤਾਂ ਪੂਰੀ ਸ਼ਰਧਾ ਦੇ ਨਾਲ ਇਹ ਗੁਰਪੁਰਬ ਮਨਾ ਰਹੇ ਹਨ। ਇਸ ਮੌਕੇ ਤੇ ਸੀਐਮ ਸਾਹਿਬ ਕੋਲੋਂ ਮੰਗ ਕੀਤੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦਾ ਜੋ ਪਵਿੱਤਰ ਸ਼ਹਿਰ ਹੈ ਜਿਹਦੀ ਸਥਾਪਨਾ ਆਪ ਗੁਰੂ ਸਾਹਿਬ ਨੇ ਕੀਤੀ ਫਿਰ ਇਸੇ ਧਰਤੀ ਤੇ ਦਸਵੇਂ ਪਾਤਸ਼ਾਹੀ ਨੇ ਖਾਲਸਾ ਪੰਥ ਦੀ ਸਿਰਜਣਾ ਵੀ ਕੀਤੀ ਸੋ ਬੜਾ ਇਤਿਹਾਸਿਕ ਸਥਾਨ ਹੈ ਬੜੀ ਪਵਿੱਤਰ ਧਰਤੀ ਹੈ ਸੋ ਇੱਕ ਮੌਕਾ ਐਸਾ ਆਇਆ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਨੂੰ ਮਾਨ ਦੇਣ ਲਈ ਇਹਨੂੰ ਇੱਕ ਜਿਲ੍ਹਾਂ ਘੋਸ਼ਿਤ ਕਰੀਏ ਇਹ ਸਿਰਫ ਕੋਈ ਇੱਕ ਪ੍ਰਸ਼ਾਸਨਿਕ ਫੈਸਲਾ ਨਹੀਂ ਹੋਏਗਾ ਇਹ ਇੱਕ ਇਤਿਹਾਸਿਕ ਕਦਮ ਹੋਏਗਾ ਗੁਰੂ ਸਾਹਿਬ ਦੀ ਇਸ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਔਰ ਸਾਰੇ ਪੰਜਾਬ ਦੀਆਂ ਭਾਵਨਾਵਾਂ ਸਾਰੇ ਪੰਜਾਬੀ ਦੁਨੀਆਂ ਚ ਕਿਤੇ ਵੀ ਵੱਸਦੇ ਨੇ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸੋ ਮੈਂ ਇਸ ਚਿੱਠੀ ਦੇ ਮਾਧਿਅਮ ਨਾਲ ਸੀਐਮ ਸਾਹਿਬ ਕੋਲ ਮੰਗ ਕੀਤੀ ਹੈ ਕਿ ਤੁਸੀਂ ਇਸ ਸ਼ਹਾਦਤ ਦੇ 350 ਸਾਲਾਂ ਦਿਹਾੜੇ ਦੇ ਮੌਕੇ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਇੱਕ ਨਵਾਂ ਜਿਲ੍ਹਾਂ ਬਣਾਉਣ ਦੀ ਘੋਸ਼ਣਾ ਕਰੋ ਤਾਂ ਕਿ ਪੂਰੀ ਦੁਨੀਆਂ ਨੂੰ ਇੱਕ ਅੱਛਾ ਸੁਨੇਹਾ ਜਾ ਸਕੇ|


